*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿੰਡਾਂ ਵਿੱਚ ਯੂਥ ਕਲੱਬਾਂ ਦੇ ਸਹਿਯੋਗ ਨਾਲ ਕੋਰੋਨਾ ਸਬੰਧੀ ਜਾਗਰੂਕ ਲਈ ਵਿਸ਼ੇਸ ਮੁਹਿੰਮ*

0
70

ਮਾਨਸਾ 16,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਪਿੰਡਾਂ ਵਿੱਚ ਕੋਰੋਨਾ ਵਰਗੀ ਭਿਆਨਕ ਮਹਾਮਾਂਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਇਸ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾ ਰਿਹਾ ਹੈ।ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਜੀ ਦੇ ਦਿਸ਼ਾ ਨਿਰਦੇਸ਼ਾ ਅੁਨਸਾਰ ਇਸ ਮੁਹਿੰਮ ਨੂੰ ਹੋਰ ਗਤੀਸੀਲ  ਕਰਨ ਹਿੱਤ ਜਿਲ੍ਹੇ ਦੇ ਸਮੂਹ ਯੂਥ ਕਲੱਬਾਂ ਦੀ ਅਨਾਲਈਨ (ਵਰਚੂਲ) ਮੀਟਿੰਗ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਵੱਖ ਵੱਖ ਕਲੱਬਾਂ ਦੇ 60 ਨੋਜਵਾਨਾਂ ਨੇ ਭਾਗ ਲਿਆ।ਸਰਬਜੀਤ ਸਿੰਘ ਨੇ  ਕਲੱਬਾਂ ਨੂੰ  ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਅਤੇ ਕਲੱਬਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਪ੍ਰਰੇਤਿ ਕੀਤਾ ਜਾਵੇ ਅਤੇ ਕੋਰੋਨਾ ਪ੍ਰਤੀ ਸਾਵਧਾਨੀਆਂ ਨੂੰ ਵਰਤਦੇ ਹੋਏ ਆਪਣਾ ਰੋਜਾਨਾ ਦਾ ਕਾਰ ਵਿਵਹਾਰ ਕੀਤਾ ਜਾਵੇ।
ਸਰਬਜੀਤ ਸਿੰਘ ਨੇ ਕਲੱਬਾਂ ਦੇ ਨੋਜਵਾਨਾਂ ਨੂੰ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋ ਕੋਰੋਨਾ ਟੈਸਿਟੰਗ ਕੈਂਪ ਲਈ ਵੀ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਵੱਧ ਤੋ ਵੱਧ ਲੋਕਾਂ ਦਾ ਟੀਕਾਕਰਣ ਕਰਵਾਇਆ ਜਾਵੇ।ਇਸ ਸਬੰਧੀ ਜੇਕਰ ਕਿਸੇ ਵੀ ਵਿਅਕਤੀ ਨੂੰ ਮਾਮੂਲੀ ਜਿਹੇ ਵੀ ਲੱਛਣ ਦਿਸਦੇ ਹਨ ਤਾਂ ਉਹਨਾਂ ਨੂੰ ਤਾਰੁੰਤ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਜਾਵੇ।ਉਹਨਾਂ ਕਲੱਬਾਂ ਨੂੰ ਕਿਹਾ ਕਿ  ਪਿੰਡ ਦੀ ਪੰਚਾਇੰਤਾਂ ਵੱਲੋ ਲਾਏ ਜਾ ਰਹੇ ਠੀਕਰੀ ਪਹਿਰੇ ਵਿੱਚ ਵੀ ਕਲੱਬਾਂ ਦੇ ਨੋਜਵਾਨ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਕੇਵਲ ਕੋਰੋਨਾ ਮੁਕਤ ਵਿਅਕਤੀ ਨੂੰ ਹੀ ਪਿੰਡ ਵਿੱਚ ਦਾਖਲ ਹੋਣ ਦਿੱਤਾ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸ਼ਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਕਲੱਬਾਂ ਦੇ ਨੋਜਵਾਨਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਨੂੰ ਦਿਕਸ਼ਾ ਐਪ ਰਾਂਹੀ ਸਰਕਾਰ ਵੱਲੋ ਦਿੱਤੀ ਜਾ ਰਹੀ ਟਰੇਨਿੰਗ ਲੈਣ ਦੀ ਵੀ ਅਪੀਲ ਕੀਤੀ ਉਹਨਾਂ ਕਿਹਾ ਕਿ ਇਸ ਟਰੇਨਿੰਗ ਵਿੱਚ ਇੱਕ ਸਮਾਜ ਸੇਵੀ ਸੰਸਥਾ ਨੇ ਕਿਸ ਤਰਾਂ ਕੋਰੋਨਾ ਮਰੀਜਾਂ ਦੀ ਦੇਖਭਾਲ ਆਪਣੇ ਆਪ ਨੂੰ ਬਚਾ ਕੇ ਕਰਨੀ ਹੈ ਬਾਰੇ ਦiੱਸਆ ਗਿਆ ਹੈ। ਇਸ ਤੋ ਇਲਾਵਾ ਹਰ ਨੋਜਵਾਨ ਨੂੰ ਟਰੇਨਿੰਗ ਤੋਂ ਬਾਅਦ ਸਾਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ।ਸ਼੍ਰੀ ਘੰਡ ਨੇ ੁਇਹ ਵੀ ਕਿਹਾ iੁਕ ਕੋਰਨਾ ਪਾਜਟੀਵ ਹੋਣ ਤੇ ਵੀ ਮਰੀਜ ਦਾ ਇਲਾਜ ਘਰ ਵਿੱਚ ਹੀ ਕੀਤਾ ਜਾਂਦਾ ਹੈ ਅਤੇ ਕੇਵਲ ਸੀਰੀਅਸ ਮਰੀਜ ਨੂੰ ਹੀ ਹਸਪਤਾਲ ਦਾਖਲ ਕਰਨ ਦੀ ਲੋੜ ਪੈਂਦੀ ਹੈ ਅਤੇ ਜੇਕਰ ਸਮੇ ਤੇ ਮਰੀਜ ਦਾ ਪੱਤਾ ਚਲ ਜਾਵੇ ਅਤੇ ਇਲਾਜ ਸ਼ੁਰੂ ਹੋ ਜਾਵੇ ਤਾਂ ਮਰੀਜ ਘਰੇ ਹੀ ਠੀਕ ਹੋ ਜਾਂਦਾ ਹੈ।
ਉਹਨਾਂ ਕਲੱਬਾਂ ਨੂੰ ਅਪੀਲ ਕੀਤੀ ਕਿ ਜਿਵੇ ਪਿਛਲੇ ਸਾਲ ਵੀ ਕਲੱਬਾਂ ਨੈ ਲੋੜਵੰਦਾਂ ਨੂੰ ਭੋਜਨ ਮੁੱਹੱਈਆ ਕਰਵਾੲiਆ ਸੀ ਇਸ ਬਾਰ ਵੀ ਪ੍ਰਸਾਸ਼ਨ ਦੇ ਸਹਿਯੋਗ ਨਾਲ ਲੋੜਵੰਦ ਵਿਅਕਤੀ ਨੂੰ ਖਾਣਾ ਮੱਹੀੲਆ ਕਰਵਾਇਆ ਜਾਵੇ।ਮੀਟiੰਗ ਨੂੰ ਸੰਬੋਧਨ ਕਰਦਿਆ ਵੱਖ ਵੱਖ ਕਲੱਬਾਂ ਦੇ ਆਗੂਆਂ ਕੇਵਲ ਸਿੰਘ ਨੋਜਵਾਨ ਕਲੱਬ ਭਾਈਦੇਸਾ, ਬਸੰਤ ਸਿੰਘ ਗਰੇਵਾਲ ਆਸਰਾ ਫਾਊਡੇਸ਼ਨ ਕੁਲਰੀਆਂ,ਮਨੋਜ ਕੁਮਾਰ ਛਾਪਿਆਂਵਾਲੀ, ਸੁਖੀਵੰਦਰ ਸਿੰਘ ਸਰਦੂਲੇਵਾਲਾ,ਰਾਜਦੀਪ ਕੌਰ ਭੀਬੀ ਭਾਨੀ ਯੁਵਕ ਭਲਾਈ ਕਲੱਬ ਰੜ,ਸੁਖਦੀਪ ਸਿੰਘ ਫਰੈਡਜ ਕਲੱਬ ਜੋਗਾ,ਜਰਨੇਲ ਸਿੰਘ ਨਾਹਰਾਂ,ਜਸਵੀਰ ਸਿੰਘ ਨੰਦਗੜ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਬੇਅੰਤ ਕੌਰ,ਗੁਰਪ੍ਰੀਤ ਕੌਰ ਭੀਖੀ ਪਰਮਜੀਤ ਕੌਰ ਬੁਡਲਾਡਾ ਮੰਜੂ ਸਰਦੂਲਗੜ, ਮਨਪ੍ਰੀਤ ਕੌਰ ਆਹਲੂਪੁਰ,ਜੋਨੀ ਕੁਮਾਰ ਮਾਨਸਾ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਲਵਪ੍ਰੀਤ ਸਿੰਘ ਮਾਨਸਾ,ਕਰਮਜੀਤ ਕੌਰ ਸ਼ੇਖਪੁਰ ਖਡਿਆਲ,ਜਗਤਾਰ ਸਿੰਘ ਅਤਲਾ ਕਲਾਂ,ਗੁਰਪ੍ਰੀਤ ਸਿੰਘ ਨੰਦਗੜ ਨੇ ਕਿਹਾ ਕਿ ਇਸ ਸੰਕਟਮਈ ਸਮੇ ਵਿੱਚ ਲੋਕਾਂ ਦੀ ਹਰ ਕਿਸਮ ਦੀ ਮਦਦ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਟੈਸਿਟੰਗ ਅਤੇ ਟੀਕਾਕਰਣ ਕਰਵਾੁੳਣ ਵਿੱਚ ਵੀ ਸਿਹਤ ਵਿਭਾਗ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਤੋ ਇਲਾਵਾ ਕਲੱਬਾਂ ਵੱਲੋ ਆਪਣੇ ਪੱਧਰ ਤੇ ਪਿੰਡਾਂ ਨੂੰ ਸੈਨੀਟਾਈਜ ਕੀਤਾ ਜਾ ਰਿਹਾ ਹੈ।

NO COMMENTS