ਨਹਿਰੂ ਯੁਵਾ ਕੇਂਦਰ ਮਾਨਸਾ ਦੀਆਂ ਯੂਥ ਕਲੱਬਾਂ ਵੱਲੋ ਮਿਸ਼ਨ ਫਤਿਹ ਮੁਹਿੰਮ ਹੇਠ ਘਰ ਘਰ ਜਾਕੇ ਲੌਕਾਂ ਨੂੰ ਕੀਤਾ ਜਾਗੁਰਕ

0
28

ਮਾਨਸਾ 4 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ )  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਅਤੇ ਜ੍ਹਿਲੇ ਦੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਜੀ ਦੀ ਦੇਖ-ਰੇਖ ਹੇਠ ਕੋਰੋਨਾ ਮਹਾਮਾਂਰੀ ਸਬੰਧੀ ਸਾਵਧਾਨੀਆਂ ਵਰਤਣ ਲਈ ਚਲ ਰਹੀ ਮਿਸ਼ਨ ਫਤਿਹ ਮੁਹਿੰਮ ਵਿੱਚ ਅੱਜ ਜਿਲ੍ਹੇ ਦੀਆਂ ਯੂਥ ਕਲੱਬਾਂ ਨੇ ਇਸ ਨੂੰ ਅੱਗੇ ਤੋਰਦੇ ਹੋਏ ਘਰ ਘਰ ਜਾਕੇ ਲੋਕਾਂ ਨੂੰ ਜਾਗਰੁਕ ਕਰਨ ਦੀ ਮੁਹਿੰਮ ਸ਼ੂਰੂ ਕੀਤੀ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਇਸ ਲਈ ਬਲਾਕ ਪੱਧਰ ਤੇ ਕਮੇਟੀਆਂ ਦਾ ਗਠਨ ਕਰਕੇ ਵਲੰਟੀਅਰਜ ਨੂੰ ਪਿੰਡ ਪਿੰਡ ਜਾਣ ਲਈ ਸਟਿਕੱਰ,ਫਲੈਕਸ ਬੋਰਡ,ਮਾਸਕ ਅਤੇ ਪੈਂਫਲੈਟ ਦੇ ਕੇ ਭੇਜਿਆ ਗਿਆ।ਇਸ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਨਵੇ ਆਏ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸ਼ਿੰਘ ਘੰਡ ਨੇ ਦੱਸਿਆ ਕਿ ਅੱਜ ਇਸ ਮੁਹਿੰਮ ਵਿੱਚ ਜਿਲ੍ਹੇ ਦੇ ਵੱਧ ਤੋਂ ਵੱਧ ਪਿੰਡਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਉਹਨਾਂ ਇਹ ਵੀ ਕਿਹਾ ਕਿ ਘਰ ਘਰ ਜਾਕੇ ਲੌਕਾਂ ਨੂੰ ਜਾਗਰੁਕ ਕਰਨ ਦਾ ਇਹ ਤੀਸਰਾ ਚਰਨ ਹੈ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ ਨੇ ਇਸ ਤੋਂ ਪਹਿਲਾਂ ਜਨਤਾ ਕਰਫਿਊ ਦੇ ਸਮੇਂ ਫਿਰ ਉਸ ਤੋ ਇੱਕ ਮਹੀਨੇ ਬਾਅਦ ਮਈ ਮਹੀਨੇ ਵਿੱਚ ਜਿਲ੍ਹਾ ਪ੍ਰਸਾਸ਼ਨ ਅਤੇ ਮਾਨਸਾ ਪੁਲੀਸ ਦੇ ਸਹਿਯੋਗ ਨਾਲ ਲੌਕਾਂ ਨੂੰ ਜਾਗਰੁਕ ਕੀਤਾ ਗਿਆ ਸੀ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਘਰ ਘਰ ਜਾਕੇ ਪ੍ਰਚਾਰ ਦੀ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰਹੇਗੀ।ਸਰਬਜੀਤ ਸਿੰਘ ਨੇ ਦੱਸਿਆ ਕਿ ਯੁਵਾ ਕੇਂਦਰ ਵੱਲੋ ਆਪਣੇ ਪੱਧਰ ਤੇ ਹੀ ਹੁੱਣ ਤੱਕ ਤਕਰੀਬਨ ਪੰਜ ਹਜਾਰ ਤੋਂ ਵੱਧ ਸਟਿਕਰ ਅਤੇ ਪੈਮਫਲੈਂਟ ਵੰਡੇ ਗਏ ਹਨ ਅਤੇ ਪਿੰਡ ਦੀਆਂ ਸਾਝੀਆਂ ਥਾਵਾਂ ਤੇ ਫਲੈਕਸ ਬੋਰਡ ਲਾਏ ਗਏ ਹਨ।ਇਸ ਤੋ ਇਲਾਵਾ ਲੋਕਾਂ ਨੂੰ ਮਾਸਕ ਵਰਤਣ ਅਤੇ ਵਾਰ ਵਾਰ ਹੱਥ ਧੋਣ ਲਈ ਪ੍ਰਰੇਤਿ ਕੀਤਾ ਗਿਆ ਅਤੇ ਮਾਸਕ ਵੀ ਵੰਡੇ ਗਏ।
ਸ਼੍ਰੀ ਸੰਦੀਪ ਘੰਡ ਨੇ ਹੋਰ ਜਾਣਕਾਰੀ ਸਾਝੀ ਕਰਦਿਆਂ ਕਿਹਾ ਕਿ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਹਿੱਤ ਯੂਥ ਕਲੱਬਾਂ ਦੇ ਨੋਜਵਾਨਾਂ ਦੇ ਕੋਵਾ ਐਪ ਵੀ ਡਾਊਨਲੋਡ ਕਰਵਾਏ ਜਾ ਰਹੇ ਹਨ ਅਤੇ ਹੁਣ ਤੱਕ ਕਰੀਬ ਇੱਕ ਹਜਾਰ ਦੇ ਕਰੀਬ ਨੌਜਵਾਨਾਂ ਨੇ ਆਪਣੇ ਆਪਣੇ ਮੋਬਾਈਲ ਤੇ ਕੋਵਾ ਐਪ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਦੋ ਵਲ਼ੰਟੀਅਰ ਨੇ ਸਿਲਵਰ ਮੈਡਲ ਅਤੇ ਚਾਰ ਨੋਜਵਾਨਾਂ ਨੇ ਕਾਂਸੀ ਦਾ ਮੈਡਲ ਪ੍ਰਾਪਤ ਹੋ ਚੁੱਕਿਆ ਹੈ ਅਤੇ ਇਹ ਮੁਹਿੰਮ ਵੀ ਵੱਖਰੇ ਤੋਰ ਤੇ ਜਾਰੀ ਰੱਖੀ ਹੋਈ ਹੈ।


ਘਰ ਘਰ ਪ੍ਰਚਾਰ ਵਿੱਚ ਸ਼ਾਮਲ ਹੋਏ ਪਿੰਡ ਫੁਲ਼ੂਵਾਲਾ ਡੋਡ,ਆਸਰਾ ਫਾਊਡੇਸ਼ਨ ਬਰੇਟਾ,ਪੀ.ਬੀ.31 ਕਲੱਬ ਜੋਗਾ,ਯੂਥ ਕਲੱਬ ਸਿਰਸੀਵਾਲਾ,ਫਤਿਹਪੁਰ,ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਲੱਬ ਗੇਹਲੇ,ਯੂਥ ਕਲੱਬ ਘੁਰਕੱਣੀ,ਚਕਰੀਆਂ ਵਲੰਟੀਅਰਜ ਸੁਖਵਿੰਦਰ ਸਿੰਘ ਚਕੇਰੀਆ,ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ,ਰਮਨਦੀਪ ਕੌਰ ਸਿਰਸੀਵਾਲਾ,ਮਨਦੀਪ ਕੌਰ ਚਚਹੋਰ,ਸੰਦੀਪ ਸਿੰਘ ਘੁਰਕੱਣੀ,ਸ਼ੀਤਲ ਕੌਰ ਫਤਿਹਪੁਰ,ਲਵਪ੍ਰੀਤ ਕੌਰ ਬੁਰਜ ਝੱਬਰ,ਜਸਪਾਲ ਸਿੰਘ ਅਕਲੀਆ,ਗੁਰਵਿੰਦਰ ਸਿੰਘ ਮਾਨਸਾ,ਲੱਡੂ ਧੰਜਲ ਮਾਨਸਾ,ਜਗਦੇਵ ਮਾਹੂ,ਰਾਜਬੀਰ ਕੌਰ ਰੜ,ਡਾ.ਗਿਆਨ ਸਿੰਗ ਬਰੇਟਾ,ਨਿਰਵੈਰ ਕਲੱਬ ਮਾਨਸਾ, ਨ ਨੇ ਦੱਸਿਆ ਕਿ ਲੌਕਾਂ ਵੱਲੋ ਘਰ ਘਰ ਪ੍ਰਚਾਰ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੀਆਂ ਹਦਾਇੰਤਾਂ ਦੀ ਪਾਲਣਾ ਕਰਨ ਦਾ ਸਕਲੰਪ ਲਿਆ।

NO COMMENTS