*ਨਹਿਰੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਐਕਸੀਅਨ ਮਾਨਸਾ ਨੂੰ ਦਿੱਤਾ ਮੰਗ ਪੱਤਰ*

0
53

ਮਾਨਸਾ ਸਰਦੂਲਗੜ੍ਹ 9ਸਤੰਬਰ  (ਸਾਰਾ ਯਹਾਂ/ਬਲਜੀਤ ਪਾਲ )ਨਿਊ ਢੰਡਾਲ ਨਹਿਰ ਚ ਬੀਤੇ ਕਈ ਸਾਲਾਂ ਤੋਂ ਨਹਿਰੀ ਪਾਣੀ ਦੀ ਆ ਰਹੀ ਕਿੱਲਤ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਬੀਤੇ ਕੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪੀੜਤ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈਕੇ  ਬਲਾਕ ਆਗੂ ਗੁਰਤੇਜ ਸਿੰਘ ਜਟਾਣਾਂ ਰਮਨਦੀਪ ਸਿੰਘ ਕੁਸਲਾ ਤੇ ਬਿੰਦਰ ਸਿੰਘ ਝੰਡਾ ਕਲਾਂ ਦੀ ਅਗਵਾਈ ਚ ਐਕਸੀਅਨ ਮਾਨਸਾ (ਨਹਿਰੀ) ਨੂੰ ਸਮੱਸਿਆ ਤੋਂ ਜਾਣੂ ਕਰਵਾ ਕੇ ਫੌਰੀ ਕਰਵਾਈ ਕਰਨ ਦੀ ਅਪੀਲ ਕਰਦਿਆਂ ਮੰਗ ਪੱਤਰ ਦਿੱਤਾ ਗਿਆ।ਜਿਸ ਤੇ ਗੌਰ ਕਰਦਿਆਂ ਜਿਲਾ ਅਧਿਕਾਰੀ ਵਲੋਂ ਐੱਸ ਡੀ ਓ ਦੀ ਜਿੰਮੇਵਾਰੀ ਤਹਿ ਕਰਦਿਆਂ ਮੌਕਾ ਦੇਖ ਆਉਣ ਦੀ ਡਿਊਟੀ ਲਗਾਈ ਗਈ।ਅੱਜ ਜੱਥੇਬੰਦੀ ਦੇ ਆਗੂਆਂ ਦੀ ਹਾਜਰੀ ਚ ਨਹਿਰ ਘੋਖ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਨਹਿਰ ਚ ਬੰਦੀ ਆਉਣ ਤੇ ਪਾਣੀ ਸੁੱਕ ਜਾਣ ਤੋਂ ਬਾਅਦ ਸਾਰੀ ਨਹਿਰ ਵਿਚ ਜਿਸ ਥਾਂ ਤੇ ਵੀ ਸਿਲਟ ਘਾਹ ਫੂਸ ਵਗੈਰਾ ਹੋਇਆ ਸਾਫ ਕਰਵਾਇਆ ਜਾਵੇਗਾ ਤੇ ਜਿੱਥੇ ਵੀ ਕੋਈ ਹੋਰ ਕਮੀਂ ਪਾਈ ਗਈ ਦਰੁਸਤ ਕੀਤੀ ਜਾਵੇਗੀ।ਨਹਿਰੀ ਪਾਣੀ ਦੀ ਚੋਰੀ ਕਰਨ ਵਾਲਿਆਂ ਨੂੰ ਉਹਨਾਂ ਤਾੜਨਾਂ ਕੀਤੀ ਅਜਿਹਾ ਕਰਨ ਵਾਲੇ ਬਾਜ ਆ ਜਾਣ ਨਹੀਂ ਤਾਂ ਫੜੇ ਜਾਣ ਜੁਰਮਾਨੇ ਦੇ ਨਾਲ ਨਾਲ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਬਲਾਕ ਆਗੂਆਂ ਦੇ ਇਲਾਵਾ ਪਿੰਡ ਝੰਡਾ ਕਲਾਂ ਮਾਨਖੇੜਾ ਸੰਘਾ ਨਾਹਰਾ ਦੇ ਕਿਸਾਨ ਵੀ ਹਾਜਰ ਸਨ। 

NO COMMENTS