ਨਹਿਰੀ ਟੇਲ ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਵਿੱਚ ਰੋਸ

0
36

ਬੁਢਲਾਡਾ 10, ਮਈ(ਅਮਨ ਮਹਿਤਾ, ਅਮਿਤ ਜਿੰਦਲ ): ਇੱਥੋ ਨਜ਼ਦੀਕੀ ਪਿੰਡ ਮੱਲ ਸਿੰਘ ਵਾਲਾ ਦੀ ਟੇਲ ਵਿੱਚ ਪਿਛਲੇ ਲੰਮੇ ਸਮੇਂ ਪਾਣੀ ਨਾ ਪਹੁੰਚਣ ਕਰਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਤਹਿਤ ਕਿਸਾਨਾਂ ਵੱਲੋਂ ਵਿਭਾਗ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ, ਹਰਜਿੰਦਰ ਸਿੰਘ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਮਾਈਨਰ ਨੰਬਰ 8 ਦੀ ਆਖਰੀ ਟੇਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਨਾਲ ਨਰਮੇ ਦੀ ਫਸਲ ਦੀ ਬਿਜਾਈ ਪਛੜ ਰਹੀ ਹੈ. ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਲੋਕਾਂ ਵੱਲੋਂ ਇਤਿਆਤ ਵਰਤਿਆਂ ਜਾ ਰਿਹਾ ਹੈ ਉੱਥੇ ਪਾਣੀ ਨਾ ਆਉਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਮੋਟਰਾ ਦੇ ਧਰਤੀ ਹੇਠਲੇ ਪਾਣੀ ਜ਼ੋ ਕਾਫੀ ਹੇਠਾ ਜਾ ਚੁੱਕਾ ਹੈ ਅਤੇ ਗੰਧਲਾ ਹੈ ਨਾਲ ਹੀ ਬਿਜਾਈ ਕਰ ਰਹੇ ਹਨ ਜਿਸ ਨਾਲ ਨੁਕਸਾਨ ਝੱਲਣਾ ਪੈ ਰਿਹਾ ਹੈ. ਉਨ੍ਹਾਂ ਕਿਹਾ ਕਿ ਇਹ ਇਲਾਕਾ ਪਿਛਲੇ ਲੰਮੇ ਸਮੇਂ ਤੋਂ ਹੀ ਨਹਿਰੀ ਪਾਣੀ ਦੀ ਮਾਰ ਦਾ ਸੰਤਾਪ ਭੋਗ ਰਿਹਾ ਹੈ ਉਨ੍ਹਾ ਕਿਹਾ ਕਿ ਪਾਣੀ ਨਾ ਆਉਣ ਕਾਰਨ ਅੱਗੇ ਪੈਂਦੇ ਪਿੰਡ ਮੱਲ ਸਿੰਘ ਵਾਲਾ, ਬੋਹਾ ਅਤੇ ਕਾਸਿਮਪੁਰ ਛੀਨਾ ਆਦਿ ਵੀ ਪ੍ਰਭਾਵਿਤ ਹੋ ਰਹੇ ਹਨ. ਇਸ ਸਬੰਧੀ ਕਿਸਾਨਾਂ ਵੱਲੋਂ ਸਬੰਧਤ ਮਹਿਕਮੇ ਨਾਲ ਸੰਪਰਕ ਕੀਤਾ ਪਰ ਉਹਨਾ ਨੇ ਕਿਸਾਨਾਂ ਦੀ ਕੋਈ ਸਾਰ ਨਹੀ ਲਈ. ਇਸ ਮੋਕੇ ਸਮੂਹ ਪਿੰਡ ਦੇ ਕਿਸਾਨਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਾਣੀ ਦੀ ਸਪਲਾਈ ਨੂੰ ਪੂਰਾ ਕੀਤਾ ਜਾਵੇ ਤਾਂ ਜ਼ੋ ਫਸਲ ਦੀ ਬਿਜਾਈ ਨੇਪਰੇ ਚੜ੍ਹ ਸਕੇ.

NO COMMENTS