ਨਸਿ਼ਆ ਵਿਰੁੱਧ 3 ਮੁਕੱਦਮੇ ਦਰਜ਼ ਕਰਕੇ 4 ਦੋਸ਼ੀਆਨ ਕੀਤੇ ਗ੍ਰਿਫਤਾਰ :ਐਸ.ਐਸ.ਪੀ. ਮਾਨਸਾ

0
79

ਮਾਨਸਾ, 22—05—2020  (ਸਾਰਾ ਯਹਾ/ ਬਲਜੀਤ ਸ਼ਰਮਾ ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਪ੍ਰੈਸ ਨੋਟ ਜਾਰੀ ਕਰਕੇ
ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ
ਅਪਨਾਈ ਗਈ ਹੈ। ਜਿਸ ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ, ਐਡੀਸ਼ਨਲ ਡਾਇਰੈਕਟਰ ਜਨਰਲ
ਪੁਲਿਸ ਐਸ.ਟੀ.ਐਫ. ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ
ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਨਸਿ਼ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ
ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੈਰੋਲ ਅਤੇ ਜਮਾਨਤ ਤੇ ਆਏ


ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿੱਧੀਆਂ ਨੂੰ ਵਾਚਿਆ ਜਾ ਰਿਹਾ ਹੈ। ਉਹਨਾ ਦੱਸਿਆ ਕਿ
ਇਸ ਮੁਹਿੰਮ ਦੀ ਲੜੀ ਤਹਿਤ ਜਿਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਨਸ਼ੀਲੇ ਪਦਾਰਥਾਂ ਦੀ
ਸਪਲਾਈ ਕਰਨ ਵਾਲੇ ਵਿਆਕਤੀਆਂ ਤੇ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ਼ ਕੀਤੇ ਗਏ ਹਨ।

  1. ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਮੰਗਾਂ ਸਿੰਘ ਪੁੱਤਰ ਲਾਲ ਸਿੰਘ ਅਤੇ ਗੁਰਪਰੀਤ ਸਿੰਘ ਪੁੱਤਰ
    ਗੁਰਬਖਸ਼ ਸਿੰਘ ਵਾਸੀਆਨ ਰਿਊਦ ਕਲਾਂ ਨੂੰ ਮੋਟਰਸਾਈਕਲ ਪਲਟੀਨਾ ਨੰ:ਪੀਬੀ.31ਆਰ—8873 ਸਮੇਤ ਕਾਬੂ ਕਰਕੇ 480
    ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋਲ ਬਰਾਮਦ ਕੀਤੀਆ ਗਈਆ। ਜਿਹਨਾਂ ਵਿਰੁੱਧ ਥਾਣਾ ਬੋਹਾ ਵਿਖੇ ਐਨ.ਡੀ.ਪੀ.ਐਸ.
    ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
  2. ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਅਵਤਾਰ ਸਿੰਘ ਉਰਫ
    ਤਾਰੀ ਪੁੱਤਰ ਲਾਲ ਸਿੰਘ ਵਾਸੀ ਮਾਨਸਾ ਵਿਰੁੱਧ ਥਾਣਾ ਸਿਟੀ—1 ਮਾਨਸਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼
    ਕਰਾਇਆ ਗਿਆ। ਪੁਲਿਸ ਪਾਰਟੀ ਵੱਲੋ ਮੌਕਾ ਤੇ ਰੇਡ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ 108 ਬੋਤਲਾਂ ਸ਼ਰਾਬ ਠੇਕਾ ਦੇਸੀ
    (ਪੰਜਾਬ) ਬਰਾਮਦ ਕੀਤੀਆ ਗਈਆ।
  3. ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਜਸਪਾਲ ਸਿੰਘ ਉਰਫ
    ਪਾਲੀ ਪੁੱਤਰ ਲਾਲ ਸਿੰਘ ਵਾਸੀ ਮਾਨਸਾ ਵਿਰੁੱਧ ਥਾਣਾ ਸਿਟੀ—1 ਮਾਨਸਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼
    ਕਰਾਇਆ ਗਿਆ। ਪੁਲਿਸ ਪਾਰਟੀ ਵੱਲੋ ਮੌਕਾ ਤੇ ਰੇਡ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ 84 ਬੋਤਲਾਂ ਸ਼ਰਾਬ ਠੇਕਾ ਦੇਸੀ
    (ਪੰਜਾਬ) ਬਰਾਮਦ ਕੀਤੀਆ ਗਈਆ।

ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜਿਲੇ ਅੰਦਰ ਨਸਿ਼ਆ ਦੀ ਮੁਕੰਮਲ
ਰੋਕਥਾਮ ਕਰਕੇ ਮਾਨਸਾ ਜਿਲੇ ਨੂੰ 100 ਫੀਸਦੀ ਨਸ਼ਾ—ਮੁਕਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨਸਿ਼ਆਂ ਅਤੇ ਮਾੜੇ
ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS