*ਨਸਿ਼ਆਂ ਦੇ 3 ਮੁਕੱਦਮੇ ਦਰਜ ਕਰਕੇ 105 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਅਤੇ 5 ਗ੍ਰਾਮ ਹੈਰੋਇੰਨ (ਚਿੱਟਾ) ਕੀਤੀ ਬਰਾਮਦ*

0
194

ਮਾਨਸਾ, 25—06—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ ਸਹਿਨਸ਼ੀਲਤਾ
(ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਇਸੇ ਮੁਹਿੰਮ ਤਹਿਤ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਦੀ ਰੋਕਥਾਮ
ਸਬੰਧੀ ਵਿਸੇਸ਼ ਮੁਹਿੰਮ ਚਲਾ ਕੇ ਬਰਾਮਦਗੀ ਕਰਵਾਈ ਜਾ ਰਹੀ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ
ਅਮਨਦੀਪ ਕੁਮਾਰ ਉਰਫ ਮੰਗੂ ਪੁੱਤਰ ਤਰਸੇਮ ਲਾਲ ਵਾਸੀ ਨੰਗਲ ਕਲਾਂ ਨੂੰ ਕਾਬ ੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇੰਨ
(ਚਿੱਟਾ) ਦੀ ਬਰਾਮਦਗੀ ਕੀਤੀ ਗਈ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ
ਹਾਸਲ ਕੀਤਾ ਜਾਵੇਗਾ, ਜਿਸਦੇ ਬੈਕਵਾਰਡ/ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕੇ ਹੋਰ ਮੁਲਜਿਮ ਨਾਮਜਦ ਕਰਕੇ ਮੁਕੱਦਮੇ
ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।

ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਵੱਡੀ ਕਾਰਵਾਈ ਕਰਦੇ ਹੋੲ ੇ ਥਾਣਾ ਝੁਨੀਰ ਦੇ ਸ:ਥ:
ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਛਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਚੋਟੀਆ ਨੂੰ ਮੋਟਰਸਾਈਕਲ ਸਪਲੈਂਡਰ
ਪਲੱਸ ਨੰ:ਪੀਬੀ.51ਬੀ—0468 ਸਮੇਤ ਕਾਬ ੂ ਕਰਕੇ ਮੁਲਜਿਮ ਪਾਸੋਂ 90 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ
ਬਰਾਮਦ ਕੀਤੀ ਗਈ, ਜਿਸਦੇ ਵਿਰੁੱਧ ਥਾਣਾ ਝੁਨੀਰ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ
ਮਾਲ ਅਤ ੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਝੁਨੀਰ ਦੇ ਹੀ ਹੌਲਦਾਰ ਸੁਰਜੀਤ ਸਿੰਘ ਸਮੇਤ
ਪੁਲਿਸ ਪਾਰਟੀ ਵੱਲੋਂ ਸੂਬਾ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਝੰਡੂਕੇ ਪਾਸੋ 15 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ
ਗਈ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸ.ਐਸ.ਪੀ. ਮਾਨਸਾ ਸ੍ਰੀ
ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ
ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS