*ਨਸਿਆ ਦੇ ਵੱਗ ਰਹੇ ਛੇਵੇ ਦਰਿਆ ਨੂੰ ਠੱਲ ਪਾਉਣ ਲਈ ਕਾਰਗਾਰ ਕਦਮ ਚੁੱਕੇ ਮਾਨ ਸਰਕਾਰ : ਐਡਵੋਕੇਟ ਉੱਡਤ*

0
35

ਮਾਨਸਾ 1 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ )

ਸਰਦੂਲਗੜ੍ਹ/ ਝੁਨੀਰ ਪੰਜਾਬ ਵਿਧਾਨ ਸਭਾ ਦੀਆ ਚੌਣਾਂ ਤੋ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵੱਗ ਰਹੇ ਨਸਿਆ ਦੇ ਵੱਗ ਰਹੇ ਛੇਵੇ ਦਰਿਆ ਦਾ ਕਾਰਨ ਰਿਵਾਇਤੀ ਪਾਰਟੀਆਂ ਦੇ ਸਾਸਨ ਨੂੰ ਦੱਸਦੇ ਹੋਏ ਚੌਣਾ ਜਿੱਤਣ ਤੋ ਬਾਅਦ ਇਸ ਦਰਿਆ ਨੂੰ ਬੰਨ੍ਹ ਮਾਰਨ ਦਾ ਖੂਬ ਪ੍ਰਚਾਰ ਕੀਤਾ , ਪਰੰਤੂ ਸਰਕਾਰ ਬਣਨ ਤੋ ਬਾਅਦ ਆਮ ਆਦਮੀ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਗ ਨਸਿਆ ਦੇ ਦਰਿਆ ਰੋਕਣ ਵਿੱਚ ਨਾਕਾਮ ਰਹੀ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਪਿੰਡਾਂ ਮਾਖੇਵਾਲਾ ,ਫੱਤਾ ਮਾਲੋਕਾ ਤੇ ਝੰਡੂਕੇ ਵਿੱਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬੇਰੁਜਗਾਰੀ ਦੇ ਦੈਤ ਦੇ ਸਤਾਏ ਨੌਜਵਾਨ ਨਸਿਆ ਦੀ ਦਲਦਲ ਵਿੱਚ ਧਸ ਰਹੇ ਹਨ ਤੇ ਮਾਨ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਤੇ ਨਸਿਆ
ਦੇ ਦਰਿਆ ਨੂੰ ਬੰਨ੍ਹ ਮਾਰਨ ਵਿੱਚ ਬੂਰੀ ਅਸਫਲ ਰਹੀ ਹੈ ਤੇ ਰਿਵਾਇਤੀ ਪਾਰਟੀਆਂ ਦੇ ਰਸਤੇ ਉੱਤੇ ਚੱਲਦੀ ਹੋਈ ਨਸਾ ਤਸਕਰਾਂ ਤੇ ਪੂੰਜੀਪਤੀਆਂ ਦੀ ਰਖਵਾਲੀ ਕਰਨ ਵਿੱਚ ਵਿਅਸਥ ਹੋ ਚੁੱਕੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਮਨਰੇਗਾ ਘੱਟੋ-ਘੱਟ ਸਕੀਮ ਨੂੰ ਸਾਰਥਿਕ ਢੰਗ ਨਾਲ ਲਾਗੂ ਕਰੇ ਤੇ ਉਸਾਰੀ ਮਜਦੂਰ ਵੈਲਫੇਅਰ ਬੋਰਡ ਦੀਆ ਸਕੀਮਾ ਨੂੰ ਲਾਗੂ ਕਰੇ ਤਾਂ ਕਿ ਕਿਰਤੀ ਲੋਕਾ ਨੂੰ ਕੁਝ ਰਾਹਤ ਮਿਲ ਸਕੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਗੁਰਪਿਆਰ ਸਿੰਘ ਫੱਤਾ , ਸਾਥੀ ਸੰਕਰ ਜਟਾਣਾਂ , ਸਾਥੀ ਕਰਨੈਲ ਸਿੰਘ ਮਾਖਾ , ਭੋਲਾ ਸਿੰਘ ਮਾਖਾ , ਸਾਥੀ ਜੱਗਾ ਸਿੰਘ ਮਾਖਾ , ਰਾਮ ਸਿੰਘ ਝੰਡੂਕੇ ਤੇ ਸਾਥੀ ਕ੍ਰਿਸਨ ਮਾਖਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

NO COMMENTS