*ਨਸਾ ਤੇ ਨਿਰਾਸਤਾ ਸਭ ਬੇਰੁਜਗਾਰੀ ਦੀ ਦੇਣ,ਰੁਜਗਾਰ ਪ੍ਰਾਪਤੀ ਲਈ ਸੰਘਰਸ਼ ਸਮੇਂ ਦੀ ਲੋੜ*

0
27

ਮਾਨਸਾ 31/8/23 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾ):

ਨਸਾ ਤੇ ਨਿਰਾਸਾ ਵਧ ਰਹੀ ਬੇਰੁਜਗਾਰੀ ਦੇ ਕਾਰਨ ਨੇ ਜੋ ਕਿ ਨੋਜਵਾਨ ਵਰਗ ਨੂੰ ਸਮਾਜ ਵਿਰੋਧੀ
ਅਨਸਰ ਤੇ ਦੇਸ਼ ਵਿਰੋਧੀ ਤਾਕਤਾਂ (ਨਸਾ ਤਸਕਰਾ) ਨੇ ਪੂਰੇ ਪੰਜਾਬ ਦੀ ਨੋਜਵਾਨੀ ਨੂੰ ਆਪਣੀ ਜਕੜ ਦਾ ਸਿਕਾਰ ਬਣਾ ਲਿਆ ਗਿਆ ਹੈ।ਨਸੇ ਦੀ
ਦਲ ਦਲ ਵਿੱਚ ਫਸ ਚੁੱਕੇ ਲੋਕ ਹੋਰ ਨੋਜਵਾਨਾ ਨੂੰ ਫਸਾ ਰਹੇ ਹਨ।ਜਿਸ ਕਾਰਨ ਹਰ ਰੋਜ ਨੋਜਵਾਨ ਧੀਆ ਪੁੱਤਾ ਦੀਆਂ ਲਾਸਾ ਨੂੰ ਬਜੁਰਗ ਮਾਪੇ
ਆਪਣੇ ਮੋਢਿਆ ਤੇ ਚੁੱਕਣ ਮਜਬੂਰ ਹਨ। ਜਿਸ ਦੇ ਪੱਕੇ ਹੱਲ ਲਈ ਮਾਨਸਾ ਤੋ ਨਸਾ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕਰਕੇ ਅਰੰਭੇ ਸੰਘਰਸ਼
ਸਦਕਾ ਪੂਰੇ ਪੰਜਾਬ ਨੂੰ ਚੇਤਨ ਕੀਤਾ ਜਾ ਰਿਹਾ ਹੈ ਅਤੇ ਨਸਾ ਵਿਰੋਧੀ ਕਮੇਟੀਆ ਵੱਡੀ ਪੱਧਰ ਤੇ ਗਠਨ ਹੋ ਰਹੀਆਂ। ਉਕਤ ਸਬਦਾ ਦਾ ਪ੍ਰਗਟਾਵਾ
ਸੀ ਪੀ ਆਈ ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੋਹਾਨ ਨੇ ਨੇੜਲੇ ਪਿੰਡ ਕੋਟ ਲੱਲੂ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ।
ਸਾਥੀ ਚੋਹਾਨ ਨੇ ਮੀਟਿੰਗ ਮੋਕੇ ਜੁੜੇ ਸਾਥੀਆ ਨੂੰ ਸੰਬੋਧਨ ਹੁੰਦਿਆ ਕਿ ਆਪਣੇ ਭਵਿੱਖ ਤੇ ਨਸ਼ਲਾ ਦੇ ਬਚਾਓ ਲਈ ਚੇਤਨਤਾ ਨੂੰ ਅੱਗੇ
ਵਧਾਉਣ ਲਈ ਚਿੰਤਤ ਹੋਣ ਦੀ ਲੋੜ ਹੈ।ਪਿੰਡਾ ਸਹਿਰਾ ਵਿੱਚ ਲੋਕਾਂ ਨੂੰ ਜਗਾਉਣ ਲਈ ਚੇਤਨਾ ਰੈਲੀਆ ਕੀਤੀਆਂ ਜਾਣ ਦੀ ਅਪੀਲ
ਕੀਤੀ।ਉਹਨਾ ਕਿਹਾ ਕਿ ਨਸਾ ਪੀੜਤਾਂ ਨੂੰ ਜੇਲ੍ਹਾ ਨਹੀ,ਇਲਾਜ ਦੀ ਲੋੜ ਹੈ।
ਮੀਟਿੰਗ ਮੌਕੇ ਦਲਜੀਤ ਮਾਨਸਾਹੀਆਂ ਨੇ ਕਿਹਾ ਲੋਕ ਹਮੇਂਸਾਂ ਹੀ ਵੋਟ ਹਥਿਆਰ ਹੁੰਦੇ ਹਨ ਤੇ ਰਾਜਨੀਤਿਕ ਲੋਕ ਹਮੇਂਸਾਂ ਹੀ ਇਹਨਾਂ ਨੂੰ ਝੂਠੇ
ਲਾਰੇ ਲਾ ਕੇ ਵਰਤੇ ਦੇ ਨੇ ਅਤੇ ਆਪਣੀ ਰਾਜ ਸਤਾ ਬਣਾਉਦੇ ਹਨ।ਸਾਥੀ ਮਾਨਸਾਹੀਆਂ ਨੇ ਨਸੇ, ਰੁਜਗਾਰ,ਨਰੇਗਾ , ਹੜ੍ਹਾ ਸਬੰਧੀ ਮੁਆਵਜਾ ਦੇਣ
ਆਦਿ ਮਸਲਿਆ ਤੇ ਲਾਮਬੰਦੀ ਕਰਕੇ ਸੰਘਰਸ਼ ਨੂੰ ਤੇਜ ਕਰਨ ਦੀ ਅਪੀਲ ਕੀਤੀ।
ਮੀਟਿੰਗ ਮੌਕੇ ਕਪੂਰ ਸਿੰਘ ,ਚੇਤ ਸਿੰਘ,ਮਾੜਾ ਸਿੰਘ,ਸੁਖਵਿੰਦਰ ਸਿੰਘ,ਬਾਵਾ ਸਿੰਘ ਤੋ ਇਲਾਵਾ ਨਗਰ ਨਿਵਾਸੀ ਸਾਮਲ ਸਨ।

NO COMMENTS