*’ਨਸ਼ੇ’ ਅਤੇ ‘ਬੇਅਦਬੀ ਮਾਮਲਿਆਂ’ ‘ਤੇ AG ਦਾ ਨਵਜੋਤ ਸਿੱਧੂ ਨੂੰ ਠੋਕਵਾਂ ਜਵਾਬ*

0
95

ਚੰਡੀਗੜ੍ਹ 06,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਨਵਜੋਤ ਸਿੰਘ ਸਿੱਧੂ ‘ਤੇ ਚੁਟਕੀ ਲਈ ਹੈ। ਏਜੀ ਦਿਓਲ ਨੇ ਕਿਹਾ ਕਿ ਸਿੱਧੂ ਆਪਣੀ ਸਿਆਸਤ ਚਮਕਾਉਣ ਲਈ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਆਪਣੇ ਸਿਆਸੀ ਸਵਾਰਥ ਲਈ ਸਿੱਧੂ ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ।

ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਏਜੀ ਨੇ ਸਿੱਧੂ ‘ਤੇ ਸਿੱਧਾ ਹਮਲਾ ਕੀਤਾ ਹੈ। AG ਦੇ ਇਸ ਜਵਾਬ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਕੀ CM ਚੰਨੀ ਸਿੱਧੂ ਦੀ ਸ਼ਰਤ ਪੂਰੀ ਕਰਨਗੇ?about:blank

ਝੂਠੀ ਜਾਣਕਾਰੀ ਫੈਲਾਉਣ ਦਾ ਵੀ ਲਗਾਇਆ ਦੋਸ਼

ਏਪੀਐਸ ਦਿਓਲ ਨੇ ਕਿਹਾ, “ਨਵਜੋਤ ਸਿੰਘ ਸਿੱਧੂ ਦੇ ਵਾਰ-ਵਾਰ ਬਿਆਨ ਨਸ਼ੀਲੇ ਪਦਾਰਥਾਂ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਨਿਆਂ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀਆਂ ਗੰਭੀਰ ਕੋਸ਼ਿਸ਼ਾਂ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰਦੇ ਹਨ। ਸਿੱਧੂ ਸਿਆਸੀ ਲਾਹਾ ਲੈਣ ਲਈ ਆਪਣੇ ਸਿਆਸੀ ਸਹਿਯੋਗੀਆਂ ‘ਤੇ ਗਲਤ ਜਾਣਕਾਰੀ ਫੈਲਾ ਰਹੇ ਹਨ।”

ਕਾਂਗਰਸ ਪਾਰਟੀ ਦੇ ਕੰਮਕਾਜ ਨੂੰ ਵਿਗਾੜਨ ਦੀ ਹੋ ਰਹੀ ਹੈ ਕੋਸ਼ਿਸ਼- ਏਪੀਐਸ ਦਿਓਲ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਦੇ ਸੰਵਿਧਾਨਕ ਦਫ਼ਤਰ ਦਾ ਸਿਆਸੀਕਰਨ ਕਰਕੇ ਆਪਣੇ ਸੁਆਰਥੀ ਸਿਆਸੀ ਲਾਹੇ ਲਈ ਪੰਜਾਬ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਕੰਮਕਾਜ ਨੂੰ ਖ਼ਰਾਬ ਕਰਨ ਲਈ ਸਵਾਰਥੀ ਹਿੱਤਾਂ ਵੱਲੋਂ ਕੋਝਾ ਯਤਨ ਕੀਤਾ ਜਾ ਰਿਹਾ ਹੈ। “

NO COMMENTS