*ਨਸ਼ਿਆਂ ਤੋਂ ਮੋੜ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ ਖਿਡਾਰੀਆਂ ਲਈ ਗ੍ਰਾਂਟਾ:ਅਰੋੜਾ*

0
38

ਮਾਨਸਾ 9 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪਿੰਡਾਂ ਦੇ ਵਿਕਾਸ ਲਈ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਲਗਾਤਾਰ ਸਰਗਰਮ ਹਨ। ਉਨ੍ਹਾਂ ਨੇ ਨਿਰਵਿਘਨ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਜਾਰੀ ਰੱਖਿਆ ਹੈ। ਇਸ ਤਹਿਤ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਕੋਟੇ ਵਿੱਚੋਂ ਸ਼੍ਰੌਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਪਿੰਡ ਬਰਨਾਲਾ ਵਿਖੇ ਸਟੇਡੀਅਮ ਦੀਆਂ ਲਾਇਟਾਂ ਲਈ 2 ਲੱਖ ਰੁਪਏ ਦਾ ਸੈਕਸ਼ਨ ਪੱਤਰ ਸੋਂਪਿਆ ਅਤੇ ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਇਸ ਸਟੇਡੀਅਮ ਵਿੱਚ ਖੇਡਦੇ ਸਮੇਂ ਕੋਈ ਦਿੱਕਤ ਅਤੇ ਮੁਸ਼ਕਿਲ ਨਾ ਆਵੇ, ਇਸ ਲਈ ਲਾਇਟਾਂ ਲਗਾਈਆਂ ਜਾ ਰਹੀਆਂ ਹਨ। ਪ੍ਰੇਮ ਅਰੋੜਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਮੁੱਖ ਟੀਚਾ ਹੈ। ਜੇਕਰ ਪਿੰਡਾਂ ਵਿੱਚ ਖੇਡਣ ਲਈ ਵਧੀਆ ਪ੍ਰਬੰਧ ਅਤੇ ਗਰਾਉਂਡ ਹੋਣਗੇ ਤਾਂ ਹੀ ਨੌਜਵਾਨ ਖੇਡਾਂ ਨਾਲ ਜੁੜਣਗੇ ਅਤੇ ਇਸ ਵਿੱਚ ਦਿਲਚਸਪੀ ਲੈਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਹਰਸਿਮਰਤ ਕੌਰ ਬਾਦਲ ਦੇ ਦੌਰੇ ਦੌਰਾਨ ਲਗਾਤਾਰ ਲੋੜੀਂਦੀਆਂ ਗ੍ਰਾਂਟਾ ਅਤੇ ਫੰਡ ਦਿਵਾ ਰਹੇ ਹਨ। ਪ੍ਰੇਮ ਅਰੋੜਾ ਨੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਹੁੰਦੇ ਸਮੇਂ ਪਿੰਡਾਂ ਵਿੱਚ ਲੋੜੀਂਦਾ ਵਿਕਾਸ ਕੀਤਾ ਹੈ। ਹੁਣ ਵੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਆਪਣੇ ਕੋਟੇ ਵਿੱਚੋਂ ਮਾਨਸਾ ਦੇ ਪਿੰਡਾਂ ਲਈ ਦੌਰੇ ਦੌਰਾਨ ਲਗਾਤਾਰ ਗ੍ਰਾਂਟਾ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਿੱਚ ਪਿੰਡਾਂ ਵਿੱਚ ਸਟੇਡੀਅਮ ਅਤੇ ਉਸ ਦੇ ਪ੍ਰਬੰਧ ਵਧੀਆ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜਣ। ਉਨ੍ਹਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਇਸ ਨਾਲ ਨਸ਼ਾ ਰਹਿਤ ਸਮਾਜ ਅਤੇ ਖੈਡਾਂ ਵਿੱਚ ਸਾਡੇ ਨੌਜਵਾਨਾਂ ਦੀ ਆਉਣ ਵਾਲੇ ਸਮੇਂ ਵਿੱਚ ਵਧੀਆ ਕਾਰਗੁਜਾਰੀ ਹੋਵੇਗੀ। ਇਸ ਮੌਕੇ ਅਕਾਲੀ ਆਗੂ ਅਵਤਾਰ ਸਿੰਘ ਰਾੜਾ, ਜੱਗ ਸਿੰਘ ਸਾਬਕਾ ਪੰਚ, ਹਰਮਨ ਸਿੰਘ ਸਿੱਧੂ ਅਤੇ ਪਿੰਡ ਦੇ ਨੌਜਵਾਨ ਤੇ ਖਿਡਾਰੀ ਮੌਜੂਦ ਸਨ।

NO COMMENTS