*ਨਸ਼ਾ ਵਿਰੋਧੀ ਮੁਹਿੰਮ ਵਿੱਚ ਹਰ ਵਰਗ ਕਰ ਰਿਹਾ ਸ਼ਮੂਲੀਅਤ:ਭਾਕਿਯੂ (ਏਕਤਾ) ਡਕੌਂਦਾ*

0
11

ਝੁਨੀਰ 20 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ ):            ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪੰਜਾਬ ਵਿੱਚ ਉੱਠੀ ਨ਼ਸ਼ਿਆਂ ਖਿਲਾਫ਼ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਜਿਲ੍ਹੇ ਦੇ ਪਿੰਡਾਂ ਵਿੱਚ “ਕਿਸਾਨੀ ਬਚਾਓ, ਜਵਾਨੀ ਬਚਾਓ” ਮੁਹਿੰਮ ਤਹਿਤ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ । ਇਸੇ ਤਹਿਤ ਅੱਜ ਝੁਨੀਰ ਬਲਾਕ ਦੇ ਦੋ ਪਿੰਡਾਂ ਖਿਆਲੀ ਚਹਿਲਾਂਵਾਲੀ ਅਤੇ ਮੋਫਰ ਵਿੱਚ ਮੀਟਿੰਗਾਂ ਦੌਰਾਨ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦਿਨੋਂ ਦਿਨ ਕੰਗਾਲੀ ਦੇ ਦੌਰ ਵੱਲ ਵਧ ਰਿਹਾ ਹੈ । ਇਸ ਬੇਕਾਰੀ ਦੇ ਦੌਰ ਵਿੱਚ ਲੋਕਾਂ ਦਾ ਸਹਾਰਾ ਬਣਨ ਦੀ ਥਾਂ ਸੂਬਾ ਸਰਕਾਰ ਵੱਲੋਂ ਕਿਰਤੀ ਵਰਗ ਉੱਤੇ ਤਾਬਾਤੋੜ ਹੱਲੇ ਬੋਲੇ ਜਾ ਰਹੇ ਹਨ ਭਾਂਵੇ ਉਹ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸਨਅਤ ਦੇ ਹਵਾਲੇ ਕਰਨਾ, ਬਿਜਲੀ ਸੈਕਟਰ ਦਾ ਨਿੱਜੀਕਰਨ ਕਰਨਾ ਹੋਵੇ ਜਾਂ ਨਸ਼ਿਆਂ ਖਿਲਾਫ਼ ਮੌਨ ਧਾਰਨਾ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਦੀ ਸ਼ੋਸਲ ਮੀਡੀਆ ਉੱਤੇ ਰਾਹਤ ਕਾਰਜਾਂ ਦੇ ਨਾਮ ਉੱਤੇ ਕੀਤੀ ਡਰਾਮੇਬਾਜ਼ੀ ਤੋਂ ਸਰਕਾਰ ਦੀ ਮਸਲੇ ਪ੍ਰਤੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਉਨ੍ਹਾਂ ਮੌਕੇ ‘ਤੇ ਪਹੁੰਚੀ ਐਂਟੀ ਡਰੱਗ ਟਾਸਕ ਫੋਰਸ ਦੀ ਟੀਮ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਫ਼ਿਰਕਾਪ੍ਰਸਤੀ ਤੋਂ ਉੱਤੇ ਉੱਠ ਕੇ ਮੁੱਦਿਆਂ ਉੱਤੇ ਇੱਕ ਹੋਣ ਦਾ ਸੱਦਾ ਦਿੱਤਾ । ਨਾਲ ਹੀ ਉਨ੍ਹਾਂ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਤੋਂ ਜਬਰੀ ਖੋਹੀ ਜਾ ਰਹੀ ਜ਼ਮੀਨ ਅਤੇ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਬਾਬਤ 28 ਅਗਸਤ ਨੂੰ ਦਿੱਤੇ ਜਾ ਰਹੇ ਐਸਐਸਪੀ ਦਫ਼ਤਰ ਅੱਗੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਤੋਂ ਇਲਾਵਾ ਬਲਵਿੰਦਰ ਸ਼ਰਮਾਂ, ਬਲਕਾਰ ਸਿੰਘ ਕਾਲਾ, ਗੁਰਚਰਨ ਸਿੰਘ ਉੱਲਕ, ਹਰਬੰਸ ਸਿੰਘ ਟਾਂਡੀਆਂ, ਮਿੱਠੂ ਸਿੰਘ ਭੰਮੇ, ਬਿੰਦਰ ਸਿੰਘ ਭੰਮੇ ਖੁਰਦ ਸਮੇਤ ਸੁਖਵਿੰਦਰ ਸਿੰਘ, ਭੋਲਾ ਸਿੰਘ, ਰਜਿੰਦਰ ਸਿੰਘ, ਮਿੱਠੂ ਸਿੰਘ ਚਹਿਲਾਂਵਾਲੀ, ਬਹਾਲ ਸਿੰਘ, ਜਸਵੀਰ ਸਿੰਘ, ਬਿੰਦਰ ਸਿੰਘ ਆਦਿ ਹਾਜ਼ਰ ਰਹੇ ।

NO COMMENTS