-ਨਸ਼ਿਆਂ ਵਿਰੁੱਧ 2 ਮੁਕੱਦਮੇ ਦਰਜ਼ ਕਰਕੇ 2 ਦੋਸ਼ੀ ਗ੍ਰਿਫਤਾਰ ਕੀਤੇ

0
112

ਮਾਨਸਾ, 16 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਸਰਕਾਰ ਵੱਲੋੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ, ਜਿਸ ਤਹਿਤ ਮਾਨਸਾ ਪੁਲਿਸ ਵੱਲੋੋਂ ਜ਼ਿਲ੍ਹੇ ਅੰਦਰ ਨਸ਼ਿਆ ਦੀ ਮੁਕੰਮਲ ਰੋੋਕਥਾਮ ਸਬੰਧੀ ਡਰੱਗ  ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਪੈਰੋੋਲ ਅਤੇ ਜਮਾਨਤ ਤੇ ਆਏ ਵਿਅਕਤੀਆਂ  ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿਧੀਆਂ ਨੂੰ ਵਾਚਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਲੜੀ ਵਿੱਚ ਪਿਛਲੇ  ਪੰਜ ਦਿਨਾਂ ਦੌੌਰਾਨ ਜ਼ਿਲ੍ਹੇ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸ਼ੁਰੂ ਕਰਕੇ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਗਈ ਹੈ:-
1.      ਮੁਕੱਦਮਾ ਨੰ:68/2020 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ।
        ਬਰਾਮਦਗੀ:      35 ਬੋੋਤਲਾਂ ਸ਼ਰਾਬ ਨਜਾਇਜ
        ਦੋਸੀ:           ਸੰਭੂ ਸਿੰਘ ਪੁੱਤਰ ਸੈਂਸੀ ਸਿੰਘ ਵਾਸੀ ਕੁਲਰੀਆ (ਗ੍ਰਿਫਤਾਰ)
 
2.      ਮੁਕੱਦਮਾ ਨੰ: 79/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ।
        ਬਰਾਮਦਗੀ:      12 ਬੋੋਤਲਾਂ ਸ਼ਰਾਬ ਨਜਾਇਜ  
        ਦੋਸੀ:           ਤੋੋਤਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮੀਰਪੁਰ ਕਲਾਂ (ਗ੍ਰਿਫਤਾਰ)
 
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ  ਰੋੋਕਥਾਮ ਕਰਕੇ ਜ਼ਿਲ੍ਹੇ ਨੂੰ 100% ਡਰੱਗ ਫਰੀ ਕੀਤਾ ਜਾਵੇਗਾ। ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ  ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS