*ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 2 ਮੁੱਕਦਮੇ ਦਰਜ ਕਰਕੇ 2 ਮੁਲਜਿਮ ਕੀਤੇ ਕਾਬੂ*

0
30

ਮਾਨਸਾ, 29.09.2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ

ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਵਿਸੇਸ਼ ਮ ੁਹਿੰਮ

ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਿਤੀ 28.09.2022 ਨੂੰ ਥਾਣਾ ਬਰੇਟਾ ਦੇ

ਸ:ਥ: ਜਸਕਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਕੇਵਲ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਡਸਕਾ ਜਿਲ੍ਹਾ

ਸੰਗਰੂਰ ਨੂੰ ਸਮੇਤ ਮੋਟਰਸਾਈਕਲ ਕਾਬੂ ਕਰਕੇ 6 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 100 ਗ੍ਰਾਮ ਅਫੀਮ

ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਐਨ.ਡੀ.ਪੀ.ਅ ੈਸ. ਐਕਟ ਤਹਿਤ ਮੁੱਕਦਮਾ ਦਰਜ

ਰਜਿਸਟਰ ਕਰਵਾਇਆ। ਗਿ ੍ਰਫਤਾਰ ਕੀਤੇ ਮੁਲਜਿਮ ਨੂੰ ਮਾਨਯ ੌਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ

ਹਾਸਲ ਕਰਕੇ ਡੂ ੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ।

ਇਸੇ ਤਰ੍ਹਾਂ ਨਜਾਇਜ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਕਾਰਵਾਈ ਕਰਦੇ ਹੋਏ ਚੌਕੀਂ
ਬਹਿਣੀਵਾਲ ਦੇ ਹੋਲਦਾਰ ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬੂਟਾ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ
ਮੂਸਾ ਨੂੰ ਕਾਬੂ ਕਰਕੇ 09 ਬੋਤਲਾਂ ਨਜ ੈਜ ਸਾਰਾਬ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ
ਆਬਕਾਰੀ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀ.ਓਜ/ਭਗੌੜਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਸਰਦੂਲਗੜ੍ਹ ਦੇ
ਹੋਲ: ਪ੍ਰਿੰਸਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁੱਕਦਮਾ ਨੰਬਰ 360 ਮਿਤੀ 23.12.2020 ਅ/ਧ
61/1/14 ਆਬਕਾਰੀ ਐਕਟ ਥਾਣਾ ਸਰਦੂਲਗੜ੍ਹ ਦੇ ਭਗੌੜੇ (ਅ/ਧ 299 ਜਾਬਤਾ ਫੋਜਦਾਰੀ) ਮੁਲਜਿਮ ਸੁਖਦੇਵ
ਸਿੰਘ ਉਰਫ ਸ ੁੱਖਾ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਝੰਡਾ ਖੁਰਦ ਦਾ ਟਿਕਾਣਾ ਟਰੇਸ ਕਰਕੇ ਕਾਬੂ ਕੀਤਾ
ਗਿਆ ਹੈ ।

ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਜੀ ਵੱਲੋਂ ਦੱਸਿਆ ਗਿਆ ਹੈ
ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜ ੇ ਅਨਸਰਾਂ ਵਿਰੁੱਧ ਵਿੱਢੀ ਮ ੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ
ਜਾਰੀ ਰੱਖਿਆ ਜਾ ਰਿਹਾ ਹੈ।


NO COMMENTS