*ਨਸ਼ਾ ਰੋਕੂ ਮੁਹਿੰਮ:ਜਲਦੀ ਜੇਲ੍ਹ ਤੋਂ ਬਾਹਰ ਆ ਰਿਹੈ ਪਰਮਿੰਦਰ ਸਿੰਘ ਝੋਟਾ,ਸਰਕਾਰੀ ਪ੍ਰਕਿਆ ਸ਼ੁਰੂ ਵਿਧਾਇਕਾਂ ਨੇ ਬਹੁ ਚਰਚਿਤ ਡੀ ਐਸ ਪੀ ਗੋਇਲ ਦੀ ਪੜਤਾਲ ਲਈ ਕੀਤੀ ਸਿਫਾਰਸ਼,ਜਲਦੀ ਅਰੰਭ ਹੋ ਸਕਦੀ ਹੈ ਵਿਜੀਲੈਂਸ ਜਾਂਚ*

0
134

ਮਾਨਸਾ 05 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ ):
ਪੰਜਾਬ ਚ ਚਿੱਟਾ ਅਤੇ ਮੈਡੀਕਲ ਨਸ਼ਾ ਬੰਦੀ ਲਈ ਸੰਘਰਸ਼ ਸ਼ੁਰੂ ਕਰਨ ਵਾਲਾ ਮਾਨਸਾ ਦਾ ਪਰਮਿੰਦਰ ਸਿੰਘ ਝੋਟਾ ਜਲਦੀ ਹੀ ਜੇਲ੍ਹ ਤੋਂ ਰਿਹਾਅ ਹੋ ਰਿਹਾ ਹੈ।ਪਿਛਲੇ 55 ਦਿਨਾ ਤੌਂ ਪੱਕੇ ਮੋਰਚੇਤੇ ਡਟੇ ਹੋਏ ਸੰਘਰਸ਼ੀ ਲੋਕਾਂ ਨੇ ਇਸ ਨੂੰ ਵੱਡੀ ਜਿੱਤ ਕਿਹਾ ਹੈ। ਅੱਜ ਮਾਨਸਾ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿਸੀਪਲ ਬੁੱਧ ਰਾਮ ਅਤੇ ਮੁੱਖ ਮੰਤਰੀ ਦੇ ਓ ਐਸ ਡੀ ਮਨਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਲਾਣ ਕੀਤਾ ਗਿਆ ਕਿ ਪਿਛਲੇ 55 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਪਰਮਿੰਦਰ ਸਿੰਘ ਝੋਟੇ ਨੂੰ ਕਾਨੁੰਨੀ ਅੜਚਨਾਂ ਦੂਰ ਕਰਦੇ ਹੋਏ ਜਲਦੀ ਹੀ ਬਿਨਾਂ ਸਰਤ ਰਿਹਾਅ ਕੀਤਾ ਜਾਵੇਗਾ ।ਮੀਟਿੰਗ ਵਿੱਚ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ,ਅਮਰੀਕ ਫਫੜੇ,ਧੰਨਾ ਮੱਲ ਗੋਇਲ,ਕ੍ਰਿਸ਼ਨ ਚੋਹਾਨ,ਗੁਰਸੇਵਕ ਸਿੰਘ ਜਵਾਹਰਕੇ , ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ,ਜਸਵੀਰ ਕੌਰ ਨੱਤ , ਕਿਸਾਨ ਆਗੂ ਬੋਘ ਸਿੰਘ, ਪ੍ਰਸ਼ੋਤਮ ਸਿੰਘ,ਭੀਮ ਸਿੰਘ ਸਮੇਤ ਵੀਹ ਦੇ ਕਰੀਬ ਜਥੇਬੰਦੀਆਂ ਦੇ ਮੁਖੀਆਂ ਨੇ ਸਮੂਲੀਅਤ ਕੀਤੀ । ਮੀਟਿੰਗ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, , ਐਸ ਐਸ ਪੀ ਮਾਨਸਾ ਅਤੇ ਜਿ਼ਲ੍ਹਾ ਯੋਜਨਾ ਬੋਰਡ ਦੇ ਚੇਹਰਮੈਨ ਚਰਨਜੀਤ ਸਿੰਘ ਅੱਕਾਂਵਾਲੀ , ਗੁਰਪ੍ਰੀਤ ਸਿੰਘ ਭੁੱਚਰ। ਹਾਜ਼ਰ ਸਨ ।ਓ ਐਸ ਡੀ ਮਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਪਰਮਿੰਦਰ ਸਿੰਘ ਝੋਟੇ ਦਾ ਮਨੋਰਥ ਪੰਜਾਬ ਦੀ ਜਵਾਨੀ ਲਈ ਮਾੜਾ ਨਹੀਂ ਸੀ ਪਰ ਕਾਨੂੰਨ ਹੱਥ ਵਿੱਚ ਲੈਣ ਦਾ ਢੰਗ ਗਲਤ ਸੀ ਜਿਸਦੀ ਸਜਾ ਉਸਨੂੰ ਭੁਗਤਣੀ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਹਰ ਹੀਲੇ ਨਸ਼ਾ ਮੁਕਤੀ ਵਿੱਚ ਜੁਟੀ ਹੋਈ ਹੈ। ਹਰ ਰੋਜ਼ ਸੈਂਕੜੇ ਨਸ਼ਾ ਤਸਕਰਾਂ ਦੀ ਗਿਰਫਤਾਰੀ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਫੜ੍ਹਨੇ ਇਸ ਦੀਆਂ ਤਾਜਾ ਉਦਾਹਰਨਾਂ ਹਨ ।ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਚਾਹੁੰਦੇ ਹਨ ਕਿ ਜਲਦੀ ਨਾਲ ਪੰਜਾਬ ਵਿੱਚੋਂ ਨਸ਼ਿਆਂ ਦਾ ਕੋੜ੍ਹ ਵੱਢਿਆ ਜਾਵੇ। ਉਨ੍ਹਾਂ ਪੱਕੇ ਮੋਰਚੇ ਚ ਡਟੀਆਂ ਸਮੂਹ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਨਸ਼ਾ ਬੰਦੀਚ ਸਹਿਯੋਗ ਕਰਨ ਵਾਲੇ ਹਰ ਵਿਆਕਤੀ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ । ਨਸ਼ਾ ਤਸਕਰਾਂ ਖਿਲਾਫ਼ ਚੱਲ ਰਹੀ ਪੁਲੀਸ ਕਾਰਵਾਈ ਇਵੇਂ ਹੀ ਚੱਲੇਗੀ ਅਤੇ ਜਲਦੀ ਵਿੱਚ ਪੰਜਾਬ ਨੂੰ ਨਸ਼ਾ ਮੁਕਤੀ ਦਾ ਸੁੱਖ ਮਿਲੇਗਾ ।ਸਾਂਝੀ ਐਕਸ਼ਨ ਕਮੇਟੀ ਦੀ ਮੰਗ ਕਿ ਡੀ ਐਸ ਪੀ ਗੋਇਲ ਨੂੰ ਸਸਪੈਂਡ ਕੀਤਾ ਜਾਵੇ ਅਤੇ ੳੋਦੀ ਆਮਦਨ ਤੋਂ ਵੱਧ ਜਾਇਦਾਦ ਦੀ ਪੜਤਾਲ ਕਰਵਾਕੇ ਅਟੈਚ ਕੀਤਾ ਜਾਵੇ ਅਤੇ ਡੀ ਐਸ ਪੀ ਸਮੇਤ ਪਰਮਿੰਦਰ ਸਿੰਘ ਝੋਟੇ `ਤੇ ਝੂਠਾ ਪਰਚਾ ਦਰਜ ਕਰਨ ਵਾਲੇ ਏ ਐਸ ਆਈ ਅਵਤਾਰ ਸਿੰਘ ਖਿਲਾਫ਼ ਕਾਰਵਾਈ ਕੀਤੀ ਜਾਵੇ ਦਾ ਜਵਾਬ ਦਿੰਦਿਆਂ ਪ੍ਰਿਸੀਪਲ ਬੁੱਧ ਰਾਮ ਨੇ ਕਿਹਾ ਕਿ ਨਸ਼ਾ ਤਸਕਰੀ ਜਾਂ ਉਨ੍ਹਾਂ ਦੀ ਮੱਦਦ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਵਿਧਾਇਕਾਂ ਨੇ ਵੱਖ ਵੱਖ ਦੋਸ਼ਾਂ ਵਿੱਚ ਘਿਰੇ ਬਹੁ ਚਰਚਿਤ ਡੀ ਐਸ ਪੀ ਗੋਇਲ ਖਿ਼ਲਾਫ਼ ਕਾਰਵਾਈ ਅਤੇ ਪੜਤਾਲ ਦੀ ਲਿਖਤੀ ਸਿਫਾਰਸ਼ ਕਰ ਦਿੱਤੀ ਹੈ।ਪੜਤਾਲ ਦੌਰਾਨ ਜਿਹੜੇ ਵੀ ਦੋਸ਼ ਸਾਬਤ ਹੁੰਦੇ ਹਨ ਉਸ ਮੁਤਾਬਿਕ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਜੀਲੈਂਸ ਜਾਂਚ ਦੌਰਾਨ ਜਿਹੜੀ ਵੀ ਜਾਇਦਾਦ ਗੈਰ ਕਾਨੂੰਨੀ ਪਾਈ ਗਈ ਉਸਨੂੰ ਅਟੈਚ ਕੀਤਾ ਜਾਵੇਗਾ । ਐਸ ਐਸ ਪੀ ਮਾਨਸਾ ਨੇ ਕਿਹਾ ਕਿ ਪੁਲੀਸ ਦੋਸ਼ਾਂ ਮੁਤਾਬਿਕ ਹੀ ਕਾਰਵਾਈ ਕਰਦੀ ਹੈ। ਅੱਗੇ ਤੋਂ ਵੀ ਜਿਹੜਾ ਕੋਈ ਨਸ਼ਾ ਤਸਕਰੀ ਵਰਗਾ ਜਾਂ ਤਸਕਰਾਂ ਦੀ ਮੱਦਦ ਕਰਨ ਵਰਗਾ ਗੁਨਾਹ ਕਰੇਗਾ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਅਮਨ ਪਟਵਾਰੀ, ਗਗਨ ਸ਼ਰਮਾ, ਰਾਮ ਫਲ ,ਮਹਿੰਦਰ ਸਿੰਘ ਭੈਣੀ,ਮੱਖਣ ਸਿੰਘ ਭੈਣੀ,ਮੀਂਹਾ ਸਿੰਘ,ਸੁਖਜੀਤ ਸਿੰਘ ਰਮਾਨੰਦੀ,ਕੁਲਵਿੰਦਰ ਸਿੰਘ,ਗੁਰਸੇਵਕ ਸਿੰਘ,ਕੁਲਦੀਪ ਸਿੰਘ ,ਦਲਜੀਤ ਸਿੰਘ ਤੇ ਤਰਸੇਮ ਸਿੰਘ ਹਾਜ਼ਰ ਸਨ ।
ਪੱਕੇ ਮੋਰਚੇ ਵਾਲੀ ਥਾਂ ਵਿਆਹ ਵਰਗਾ ਮਹੌਲ, ਧਰਨੇ ਵਿੱਚ ਵਾਰ ਵਾਰ ਗੂੰਜੇ ਝੋਟਾ ਜਿੰਦਾਬਾਦ ਦੇ ਨਾਅਰੇ: ਪਿਛਲੇ 55 ਦਿਨ ਤੋਂ ਪਰਮਿੰਦਰ ਸਿੰਘ ਝੋਟੇ ਦੀ ਬਿਨ੍ਹਾਂ ਸਰਤ ਰਿਹਾਈ ਨੂੰ ਲੈ ਕੇ ਬਾਲ ਭਵਨ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਉਸ ਸਮੇਂ ਵਿਆਹ ਵਰਗਾ ਮਹੌਲ ਵੇਖਣ ਨੂੰ ਮਿਲਿਆ ਜਦੋਂ ਇਹ ਖ਼ਬਰ ਧਰਨੇ ਵਿੱਚ ਪੁੱਜੀ ਕਿ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸਾਸ਼ਨ ਪਰਮਿੰਦਰ ਸਿੰਘ ਦੀ ਬਿਨ੍ਹਾਂ ਸਰਤ ਰਿਹਾਈ ਲਈ ਸਹਿਮਤ ਹੋ ਗਈ ਹੈ। ਖ਼ਬਰ ਪੁੱਜਦਿਆਂ ਹੀ ਧਰਨੇ ਵਿੱਚ ਮੌਜੂਦ ਲੋਕਾਂ ਨੇ ਪਰਮਿੰਦਰ ਸਿੰਘ ਝੋਟਾ ਜਿੰਦਾਬਾਦ ਦੇ ਨਾਅਰੇ ਲਗਾਏ। ਧਰਨੇ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਸਮੂਹ ਜਥੇਬੰਦੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਸੰਘਰਸ਼ੀ ਲੋਕਾਂ ਅਤੇ ਆਮ ਜਨਤਾ ਦੀ ਜਿੱਤ ਹੈ। ਉਨ੍ਹਾਂ ਕਿਹਾ ਪੱਕਾ ਮੋਰਚਾ ਜਿਉਂ ਦਾ ਤਿਉਂ ਹੀ ਜਾਰੀ ਰਹੇਗਾ । ਅਗਲੀ ਰਣਨੀਤੀ ਦਾ ਐਲਾਣ ਪਰਮਿੰਦਰ ਸਿੰਘ ਝੋਟੇ ਦੇ ਧਰਨੇ ਵਾਲੀ ਥਾਂ ਪੁੱਜਣ ਬਾਅਦ ਹੀ ਕੀਤਾ ਜਾਵੇਗਾ ।

NO COMMENTS