ਨਵ ਨਿਯੁਕਤ ਗਣਿਤ ਅਧਿਆਪਕਾਂ ਲਈ ਅੱਠ ਰੋਜ਼ਾ ਟ੍ਰੇਨਿੰਗ ਵਰਦਾਨ ਸਾਬਤ ਹੋਈ

0
27

ਬੁਢਲਾਡਾ,28 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ (ਮਾਨਸਾ )ਵਿਖੇ  ਨਵ ਨਿਯੁਕਤ ਅਧਿਆਪਕਾਂ ਦੀ ਅੱਠ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਗਣਿਤ ਅਧਿਆਪਕਾਂ ਦੀ ਟ੍ਰੇਨਿੰਗ ਲਈ ਰੁਪਿੰਦਰ ਸਿੰਘ ਡੀ. ਐੱਮ. ਗਣਿਤ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ।ਟ੍ਰੇਨਿੰਗ ਕੈਂਪ ਦੇ ਸਚਾਰੂ ਪ੍ਰਬੰਧ ਲਈ ਡੀ. ਐੱਮ. ਗਣਿਤ ਰੁਪਿੰਦਰ ਸਿੰਘ ਜਿੱਥੇ ਨਵ ਨਿਯੁਕਤ ਅਧਿਆਪਕਾਂ ਨੂੰ ਗਣਿਤ ਦੀਆਂ ਬਾਰੀਕੀਆਂ ਅਤੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ, ਉੱਥੇ ਨਾਲ਼ ਹੀ ਬੀ. ਐੱਮ. ਗਣਿਤ ਅਤੇ ਗਣਿਤ ਵਿਸ਼ੇ ਨਾਲ਼ ਜੁੜੇ ਅਧਿਕਾਰੀਆਂ ,ਕਰਮਚਾਰੀਆਂ ਨੇ ਵੀ  ਟ੍ਰੇਨਿੰਗ ਨੂੰ ਸਾਰਥਕ ਰੂਪ ਪ੍ਰਦਾਨ ਲਈ ਅਹਿਮ ਯੋਗਦਾਨ ਪਾਇਆ ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ, ਬੋੜਾਵਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦੀ ਆਨ ਲਾਈਨ ਸਿੱਖਿਆ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅਰੁਣ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਰ੍ਹੇ  (ਮਾਨਸਾ ) ਨੇ ਨਵ ਨਿਯੁਕਤ ਅਧਿਆਪਕ ਦੀ ਇੰਡਕਸ਼ਨ ਟ੍ਰੇਨਿੰਗ ਵਿੱਚ ਅਹਿਮ ਯੋਗਦਾਨ ਪਾਇਆ ।ਜਿਸ ਉਨ੍ਹਾਂ ਨੇ ਪੀ. ਪੀ. ਟੀ. ਰਾਹੀਂ ਗਣਿਤ ਅਧਿਆਪਨ ਦੀਆਂ ਅਤਿ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਇਆ, ਪੀ. ਏ. ਐੱਸ ਅਤੇ ਐੱਨ. ਏ. ਐੱਸ. ਦੇ   ਪੈਟਰਨ , ਪ੍ਰਸ਼ਨਾਂ ਦੀਆਂ ਵੰਨਗੀ ਤੋਂ ਜਾਣੂ ਕਰਵਾਇਆ ।ਉਨ੍ਹਾਂ ਵਿਭਾਗ ਦੇ ਕਾਰਜਾਂ ਨੂੰ ਸਚਾਰੂ ਰੂਪ ਵਿੱਚ ਕਰਨ ਦੀਆਂ ਤਕਨੀਕੀ ਤੋਂ ਜਾਣੂ ਕਰਵਾਉਂਦਿਆ , ਨਵ ਨਿਯੁਕਤ ਗਣਿਤ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ।ਇਸ ਤੋਂ ਇਲਾਵਾ ਖਾਨ ਅਕੈਡਮੀ ਦੇ ਮੁਕਾਬਲਿਆਂ ਬਾਰੇ ,ਐੱਨ. ਟੀ. ਐੱਸ .ਈ. ,ਪੀ . ਐੱਸ. ਟੀ.ਐੱਸ.ਈ.ਅਤੇ ਐੱਨ.ਐੱਮ.ਐੱਮ.ਐੱਸ. ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਬਲਵੀਰ ਸਿੰਘ ਸੱਗੂ ਨੇ ਕਿਹਾ ਕਿ ਅਰੁਣ ਕੁਮਾਰ ਦੇ ਅਨੁਭਵ ਅਤੇ ਤਜਰਬਿਆਂ ਤੋਂ ਨਵ ਨਿਯੁਕਤ ਅਧਿਆਪਕਾਂ ਨੂੰ ਭਵਿੱਖ ਵਿੱਚ ਬਹੁਤ ਫਾਇਦਾ ਹੋਵੇਗਾ।ਪ੍ਰਿੰਸੀਪਲ ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਸਮੁੱਚੇ ਰਿਸੋਰਸ ਪਰਸਨ ਰਾਹੀਂ ਪ੍ਰਦਾਨ ਕੀਤੀ ਗਈ ਟ੍ਰੇਨਿੰਗ ਭਵਿੱਖ ਵਿੱਚ ਵਰਦਾਨ ਸਿੱਧ ਹੋਵੇਗੀ, ਸਰਕਾਰੀ ਸਕੂਲਾਂ ਦਾ ਭਵਿੱਖ ਹੋਰ ਨਿਖਰ ਕੇ ਸਾਹਮਣੇ ਆਵੇਗਾ ।ਇਸ ਟ੍ਰੇਨਿੰਗ ਰਾਹੀਂ ਜਿੱਥੇ ਨਵ ਨਿਯੁਕਤ ਅਧਿਆਪਕ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ ,ਉੱਥੇ ਨਾਲ ਹੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਵੀ ਨਵ ਨਿਯੁਕਤ ਅਧਿਆਪਕਾਂ ਤੋਂ ਭਰਪੂਰ ਫਾਇਦਾ ਹੋਵੇਗਾ।ਇਸ ਮੌਕੇ ਨੋਡਲ ਅਫ਼ਸਰ ਟ੍ਰੇਨਿੰਗ ਲੈਕਚਰ ਗਿਆਨਦੀਪ ਸਿੰਘ,  ਬਲਵੀਰ ਸਿੰਘ ਸੱਗੂ, ਮਨਪ੍ਰੀਤ ਸਿੰਘ ਸੇਖੋਂ,ਲਲਿਤ ਕੁਮਾਰ ਹਾਜ਼ਰ ਰਹੇ ।

NO COMMENTS