*ਨਵ-ਨਿਯੁਕਤ ਕੋਂਸਲਰ ਨੇ ਧਾਰਮਿਕ ਅਸਥਾਨਾਂ ਨੂੰ ਦਾਨ ਕੀਤਾ ਇਲੈਕਸ਼ਨ ਫੰਡ*

0
22

ਫਗਵਾੜਾ 2 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਦੀ ਇਕ ਮੀਟਿੰਗ ਸਥਾਨਕ ਖੇੜਾ ਰੋਡ ਵਿਖੇ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਵ ਨਿਯੁਕਤ ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਵਿਸ਼ੇਸ਼ ਤੌਰ ਤੇ ਹਾਜਰ ਆਏ। ਉਹਨਾਂ ਨੇ ਵਾਰਡ ਦੇ ਸਮੂਹ ਵਸਨੀਕਾਂ ਦਾ ਉਹਨਾਂ ਨੂੰ ਦੁਬਾਰਾ ਤੋਂ ਵਾਰਡ ਕੌਂਸਲਰ ਵਜੋਂ ਸੇਵਾ ਦਾ ਮੌਕਾ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਉਪਰੰਤ ਉਹਨਾਂ ਨੇ ਸੁਸਾਇਟੀ ਅਹੁਦੇਦਾਰਾਂ ਤੇ ਮੈਂਬਰਾ ਦੇ ਨਾਲ ਖੇੜਾ ਰੋਡ ਸਥਿਤ ਗੁਰਦੁਆਰਾ ਸਾਹਿਬ ਅਤੇ ਸ਼ਿਵ ਮੰਦਰ ਪਹੁੰਚ ਕੇ ਨਤਮਸਤਕ ਹੁੰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ। ਉਹਨਾਂ ਮੰਦਿਰ ਅਤੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਆਰਥਕ ਭੇਂਟ ਵੀ ਪ੍ਰਬੰਧਕਾਂ ਨੂੰ ਦਿੱਤੀ। ਕੌਂਸਲਰ ਰਘਬੋਤਰਾ ਨੇ ਭਰੋਸਾ ਦਿੱਤਾ ਕਿ ਉਹ ਦੂਸਰੀ ਵਾਰ ਕੋਂਸਲਰ ਬਣਨ ਤੇ ਹੁਣ ਹੋਰ ਵੀ ਤਨਦੇਹੀ ਦੇ ਨਾਲ ਵਾਰਡ ਦੇ ਵਿਕਾਸ ਅਤੇ ਲੋਕ ਸੇਵਾ ਦਾ ਯਤਨ ਕਰਨਗੇ। ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਅਤੇ ਕੌਂਸਲਰ ਪਰਵਿੰਦਰ ਕੌਰ ਦੇ ਪਤੀ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਜੋ ਰਾਸ਼ੀ ਉਹਨਾਂ ਨੂੰ ਸਮਰਥਕਾਂ ਵਲੋਂ ਭੇਂਟ ਕੀਤੀ ਸੀ, ਉਹ ਅੱਜ ਦੋਵੇਂ ਧਾਰਮਿਕ ਅਸਥਾਨਾ ਨੂੰ ਭੇਂਟ ਕੀਤੀ ਗਈ ਹੈ, ਕਿਉਂਕਿ ਵੋਟਰਾਂ ਦੇ ਪਿਆਰ ਸਦਕਾ ਉਹਨਾਂ ਨੂੰ ਚੋਣਾਂ ਵਿਚ ਰਾਸ਼ੀ ਖਰਚ ਕਰਨ ਦੀ ਜਰੂਰਤ ਨਹੀਂ ਹੋਈ। ਉਹਨਾਂ ਦੱਸਿਆ ਕਿ ਜਲਦੀ ਹੀ ਸੁਸਾਇਟੀ ਵਲੋਂ ਨਵੇਂ ਸਾਲ ਨੂੰ ਸਮਰਪਿਤ ਰਾਸ਼ਨ ਵੰਡ, ਗਰਮ ਜੁਰਾਬਾਂ, ਜਰਸੀਆਂ ਦੀ ਵੰਡ ਸਮੇਤ ਹੋਰ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਸੁਸਾਇਟੀ ਵਲੋਂ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਐਡਵੋਕੇਟ ਜੀ.ਆਰ. ਆਜਾਦ, ਮਨੀਸ਼ ਕਨੌਜੀਆ, ਵੰਦਨਾ ਸ਼ਰਮਾ, ਰਾਜਕੁਮਾਰ ਕਨੌਜੀਆ, ਕ੍ਰਿਸ਼ਨ ਕੁਮਾਰ, ਵਿਸ਼ਵਾਮਿੱਤਰ ਸ਼ਰਮਾ, ਸੰਜੀਵ ਸ਼ਰਮਾ, ਰਾਕੇਸ਼ ਸ਼ਰਮਾ, ਐਸ.ਸੀ. ਚਾਵਲਾ, ਦਵਿੰਦਰ ਸਿੰਘ ਸੈਣੀ, ਰਾਕੇਸ਼ ਕਨੌਜੀਆ, ਰਜਿੰਦਰ ਕਨੌਜੀਆ, ਕਾਂਤਾ ਸ਼ਰਮਾ, ਜਗਦੀਪ ਜੱਗੀ, ਪੁਨੀਤ ਕੁਮਾਰ, ਮੋਹਨ ਲਾਲ ਤਨੇਜਾ ਆਦਿ ਵੀ ਹਾਜਰ ਸਨ

NO COMMENTS