*ਨਵ ਨਿਯੁਕਤ ਅਧਿਆਪਕਾਂ ਦੀ ਟ੍ਰੇਨਿੰਗ ਵਿੱਚ ਸਿੱਖਿਆ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ ਦਾ ਇਸ਼ਤਿਹਾਰ ਜਾਰੀ ਕੀਤਾ

0
77

 ਬੁਢਲਾਡਾ 22 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਮਾਨਸਾ  ਵਿਖੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਪੰਜਾਬ  ਜਗਤਾਰ ਸਿੰਘ ਕੁਲੜੀਆਂ  ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸੰਸਥਾਵਾਂ ਨੂੰ  ਸਮਾਰਟ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਉੱਥੇ ਉਨ੍ਹਾਂ ਨੇ ਡਾਇਟ ਅਹਿਮਦਪੁਰ ਵਿਖੇ ਹੋਏ ਕੰਮਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਸ੍ਰੀ ਸੰਜੀਵ ਕੁਮਾਰ ਬਾਂਸਲ  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ  ਜੀ ਨੇ ਕਿਹਾ ਕਿ ਨਵ ਨਿਯੁਕਤ  ਟ੍ਰੇਨਿੰਗ ਪ੍ਰਾਪਤ ਕਰ ਰਹੇ ਅਧਿਆਪਕ ਭਵਿੱਖ ਵਿੱਚ ਮਿਹਨਤ ਅਤੇ ਲਗਨ ਨਾਲ ਕਾਰਜ ਕਰਨ ਦਾ ਅਹਿਦ ਲੈਣ ,ਉਨ੍ਹਾਂ ਨਾਲ ਹੀ ਸਿੱਖਿਆ ਵਿਭਾਗ ਪੰਜਾਬ ਦੇ ਕਾਰਜਾਂ ਦੀ ਸ਼ਲਾਘਾ ਕੀਤੀ  । ਸੰਸਥਾ ਦੇ ਪ੍ਰਿੰਸੀਪਲ  ਡਾ. ਬੂਟਾ ਸਿੰਘ ਸੇਖੋਂ ਨੇ  ਸੰਸਥਾ ਦੀ ਬਦਲੀ ਦਿੱਖ ਬਦਲੇ ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ,ਸਮੂਹ  ਸਟਾਫ਼ ਮੈਂਬਰਾਂ ਅਤੇ ਦਾਨੀ ਸੱਜਣਾਂ  ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਵੱਖ – ਵੱਖ ਕੰਮਾਂ ਤੋਂ ਨਵ ਨਿਯੁਕਤ ਅਧਿਆਪਕਾਂ ਜਾਣੂ ਕਰਵਾਇਆ ।ਡਾਇਰੈਕਟਰ ਐੱਸ. ਸੀ.ਈ. ਆਰ. ਟੀ .,ਪੰਜਾਬ ਦੀ ਆਮਦ ਉਪਰ ਸਿਖਿਆ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਅਤੇ ਨਵ ਨਿਯੁਕਤ ਅਧਿਆਪਕਾਂ ਨੂੰ ਭਵਿੱਖ ਵਿੱਚ ਵਧੀਆ ਕਾਰਜ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡੀ. ਐੱਮ .ਗਣਿਤ  ਰੁਪਿੰਦਰ ਸਿੰਘ ਨੇ ਗਣਿਤ ਵਿਸ਼ੇ ਨਾਲ ਸੰਬੰਧਿਤ ਵਿਭਾਗ ਦੇ ਕਾਰਜਾਂ ਦਾ ਵਰਨਣ ਕੀਤਾ।ਬਲਾਕ ਬਰੇਟਾ ਦੇ ਨੋਡਲ ਅਫ਼ਸਰ ਸ ਅੰਗਰੇਜ਼ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ  ਰਿਉਂਦ ਕਲਾਂ ਨੇ ਨਵ ਨਿਯੁਕਤ ਅਧਿਆਪਕਾਂ ਨਾਲ਼ ਆਪਣੇ ਤਜਰਬੇ ਸਾਂਝੇ ਕੀਤੇ। ਪ੍ਰਿੰਸੀਪਲ ਅਰੁਣ ਕੁਮਾਰ  (ਸਟੇਟ ਐਵਾਰਡੀ ) ਨੇ ਅਤਿ ਆਧੁਨਿਕ ਤਕਨੀਕ ਦਾ ਵਿਖਿਆਨ ਕੀਤਾ।ਇਸ ਮੌਕੇ ਬਲਵਿੰਦਰ ਸਿੰਘ ਸਟੇਟ ਅਵਾਰਡੀ ਜ਼ਿਲ੍ਹਾ ਨੋਡਲ ਅਫ਼ਸਰ ਸਵਾਗਤ ਜ਼ਿੰਦਗੀ ਮਾਨਸਾ   ਨੇ ਕਿਹਾ ਕਿ  ਨਵਨਿਯੁਕਤ ਅਧਿਆਪਕਾਂ ਨੂੰ ਆਪਣੇ ਵਿਸੇ ਦੇ ਨਾਲ-  ਨਾਲ ਹੋਰ ਪਾਠ ਸਹਾਇਕ ਕਿਰਿਆਵਾਂ ਨੂੰ ਵੀ ਸੁਚਾਰੂ ਢੰਗ ਨਾਲ ਪੂਰਾ ਕਰਨ ਦਾ ਅਹਿਦ ਲੈਣ । ਲੈਕਚਰਾਰ  ਗਿਆਨਦੀਪ ਸਿੰਘ ਨੋਡਲ ਟ੍ਰੇਨਿੰਗ  ਡਾਇਟ ਮਾਨਸਾ ਨੇ ਨਵਨਿਯੁਕਤ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਕੇ ਆਪਣੇ ਵਿਸ਼ੇ ਨਾਲ ਪੂਰਾ ਪੂਰਾ ਇਨਸਾਫ਼ ਕਰਨ ਲਈ ਕਿਹਾ। ਇਸ ਮੌਕੇ ਤੇ ਡਾਇਟ ਸਟਾਫ ਸਤਨਾਮ ਸਿੰਘ ਸੱਤਾ, ਸ੍ਰੀ ਨੀਰਜ ਕੁਮਾਰ ਬਲਤੇਜ ਸਿੰਘ ਤੋਂ ਇਲਾਵਾ ਰਿਸੋਰਸ ਪਰਸਨ  ਹਰਜਿੰਦਰ ਸਿੰਘ ਮੁੱਖ ਅਧਿਆਪਕ ਬੋੜਾਵਾਲ , ਲਲਿਤ ਕੁਮਾਰ, ਬਲਵੀਰ ਸਿੰਘ ਸੱਗੂ , ਮਨਪ੍ਰੀਤ ਸਿੰਘ ਸੇਖੋਂ ਆਦਿ ਹਾਜ਼ਰ ਸਨ।

NO COMMENTS