*ਨਵੇ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ ਮੋਦੀ ਸਰਕਾਰ : ਚੌਹਾਨ/ਉੱਡਤ*

0
31

ਮਾਨਸਾ 02 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਹਿਟ ਐਡ ਰਨ ਐਕਟ ਸਮੇਤ ਸੰਸਦ ਦੇ ਸੈਸਨ ਦੌਰਾਨ ਸੈਸਨ ਨੂੰ ਵਿਰੋਧੀ ਧਿਰ ਮੁਕਤ ਕਰਕੇ ਪੇਸ ਕੀਤੇ ਲੋਕ ਵਿਰੋਧੀ ਕਾਲੇ ਕਾਨੂੰਨ ਫੋਰੀ ਤੋਰ ਤੇ ਵਾਪਸ ਲਵੇ ਮੋਦੀ ਹਕੂਮਤ ਤੇ ਟਰੱਕ ਅਪਰੇਟਰਾਂ ਦੀਆ ਯੂਨੀਅਨ ਨਾਲ‌ ਗੱਲਬਾਤ ਕਰਕੇ ਹੜਤਾਲ ਖੁਲਵਾਈ ਜਾਵੇ , ਇਹ ਮੰਗ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪਿਛਲੇ ਇੱਕ ਦੋ ਦਿਨਾ ਦੌਰਾਨ ਕੜਾਕੇ ਠੰਡ ਵਿੱਚ ਪੈਟਰੋਲ ਪੰਪਾ ਤੇ ਪੈਟਰੋਲ ਡੀਜਲ ਲੈਣ ਲਈ ਲੋਕਾ ਤਾਤੇ ਲੱਗ ਚੁੱਕੇ ਹਨ ਤੇ ਲੋਕ ਪੈਟਰੋਲੀਅਮ ਪਦਾਰਥਾ ਬਲੈਕ ਵਿੱਚ ਨਹੀ ਮਿਲ ਰਹੇ , ਜਿਸ ਕਾਰਨ ਆਵਾਜਾਈ ਦੀਆ ਸਮੱਸਿਆਵਾ ਖੜੀਆਂ ਹੋ ਚੁੱਕੀਆ ਹਨ ਤੇ ਬੀਮਾਰੀ ਵਿਅਕਤੀਆ ਨੂੰ ਹਸਪਤਾਲਾਂ ਦਿਵਾਈ ਲੈਣ ਜਾਣ ਵਿੱਚ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ , ਕੜਾਕੇ ਦੀ ਠੰਢ ਕਾਰਨ ਬੱਚਿਆ ਤੇ ਵੱਡੀ ਉਮਰ ਦੇ ਵਿਅਕਤੀਆ ਬੀਮਾਰ ਹੋ ਰਹੇ ਹਨ ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੈਟਰੋਲ ਪੰਪਾ ਤੇ ਪੈਟਰੋਲ ਡੀਜਲ ਲੈਣ ਲਈ ਲੋਕ ਮਾਰੋ ਮਾਰੀ ਹੋ ਰਹੇ ਹਨ ਤੇ ਦੂਜੇ ਪਾਸੇ ਜਿਲ੍ਹੇ ਵਿੱਚ ਪੈਟਰੋਲੀਅਮ ਦੀ ਬਲੈਕ ਧੜੱਲੇ ਨਾਲ ਚੱਲ ਰਹੀ ਤੇ ਜਿਲ੍ਹਾ ਪ੍ਰਾਸਾਸਨ ਖਾਮੋਸ ਬੈਠਾ ਹੈ , ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਦੇ ਅਧਿਕਾਰੀ ਕੂੰਮਕਰਨੀ ਨੀਦ ਵਿੱਚੋ ਉੱਠਣ ਤੇ ਪੈਟਰੋਲੀਅਮ ਪਦਾਰਥਾ ਦੀ ਕਾਲਾਬਜਾਰੀ ਰੋਕਣ ਦਾ ਯਤਨ ਕਰਨ ਤੇ ਕਾਲਾਬਾਜਾਰੀ ਕਰਨ ਵਾਲਿਆ ਖਿਲਾਫ ਬਣਦੀ ਕਾਰਵਾਈ ਕਰਨ ਤੇ ਲੋਕਾ ਰਾਹਤ ਦੇਣ ਯਤਨ ਕਰਨ ।

NO COMMENTS