*ਨਵੇਂ ਦਾਖ਼ਲੇ ਸੰਬੰਧੀ ਸਕੂਲ ਆਫ਼ ਐਮੀਨਸ ਬੋਹਾ ‘ਤੋ ਪਹੁੰਚੀ ਟੀਮ ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ*

0
52

ਮਾਨਸਾ 6 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)

ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ ਵਿਖੇ ਸੈਸ਼ਨ 2024-25 ਦੇ ਨੌਵੀਂ ਜਮਾਤ ਵਿੱਚ ਦਾਖ਼ਲੇ ਸੰਬੰਧੀ “ਸਕੂਲ ਆਫ ਐਮੀਂਨਸ, ਬੋਹਾ ‘ਤੋ ਹਰਿੰਦਰ ਸਿੰਘ ਭੁੱਲਰ ਪ੍ਰਿੰਸੀਪਲ ਦੀ ਅਗਵਾਈ ਵਿੱਚ  ਬਲਵਿੰਦਰ ਸਿੰਘ (ਸਟੇਟ ਐਵਾਰਡੀ) ਪੰਜਾਬੀ ਅਧਿਆਪਕ ਅਤੇ  ਸ਼੍ਰੀ ਮੁਕੇਸ਼ ਕੁਮਾਰ ਸਾਇੰਸ ਅਧਿਆਪਕ ਵਿਸ਼ੇਸ਼ ਤੌਰ ‘ਤੇ,ਪਹੁੰਚੇ। ਸਕੂਲ ਵਿੱਚ ਪਹੁੰਚਣ ਤੇ ਸਕੂਲ ਮੁਖੀ ਧਰਮਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਪੂਰੀ ਟੀਮ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪਹੁੰਚੀ ਟੀਮ ਵਿੱਚੋ ਸ੍ਰ ਬਲਵਿੰਦਰ ਸਿੰਘ ਨੇ ਸਕੂਲ ਵਿੱਚ ਅੱਠਵੀਂ ਜਮਾਤ ਨੂੰ ਨੌਵੀਂ ਜਮਾਤ ਵਿਚ ਦਾਖਲ ਹੋਣ ਸੰਬੰਧੀ ਐਮੀਨਸ ਸਕੂਲ ਦੀ ਗੁਣਵੱਤਾ ਅਤੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਵਾਰੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਐਮੀਨਸ ਸਕੂਲ ਵਿਖੇ ਦਾਖਲਾ ਕਰਵਾਉਣ ਲਈ ਪ੍ਰੇਰਿਆ। ਇਸਤੋਂ ਇਲਾਵਾ ਮੁਕੇਸ਼ ਜੀ ਨੇ ਵੀ ਲੋੜਵੰਦ ਹੁਸ਼ਿਆਰ ਵਿਦਿਆਰਥੀਆਂ ਲਈ ਐਮੀਨਸ ਸਕੂਲ ਵਰਦਾਨ ਦੱਸਿਆ ਜਿਥੇ ਬੱਚੇ ਦਾਖਲਾ ਲੈਕੇ ਆਪਣਾ ਹਰ ਪੱਖੋਂ ਵਿਕਾਸ ਕਰ ਸਕਦੇ ਹਨ।ਇਸ ਸਬੰਧੀ ਬੱਚਿਆਂ ਨੇ ਵੀ ਆਈ ਹੋਈ ਟੀਮ ਨਾਲ ਸੁਆਲ ਜੁਆਬ ਕੀਤੇ। ਇਸਤੋਂ ਬਾਅਦ ਸਕੂਲ ਮੁਖੀ ਧਰਮਿੰਦਰ ਸਿੰਘ ਦੁਆਰਾ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਸਕੂਲ ਸਟਾਫ ਵਿੱਚ ਸ. ਗੁਰਪ੍ਰੀਤ ਸਿੰਘ, ਰਜਤ ਕੁਮਾਰ ਅਤੇ ਪੰਚਾਇਤ ਮੈਂਬਰ ਹਰਮੇਲ ਸਿੰਘ ਹਾਜਰ ਸਨ ।

NO COMMENTS