*ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦਾ ਤਿੰਨ ਰੋਜ਼ਾ 9ਵਾਂ ਟ੍ਰੇਨਿੰਗ ਕੈਂਪ ਸ਼ੁਰੂ*

0
116

ਬੁਢਲਾਡਾ, 06 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੀ 02 ਦਿਸੰਬਰ 2024 ਤੋਂ ਲੈ ਕੇ 24 ਜਨਵਰੀ 2025 ਤੱਕ ਚੱਲਣ ਵਾਲੇ ਤਿੰਨ ਰੋਜਾਂ ਕੈਂਪ ਦੇ 9ਵੇਂ ਕੈਂਪ ਦੀ ਸ਼ੁਰੂਆਤ ਬਲਾਕ ਦਫਤਰ ਬੁਢਲ਼ਾਡਾ ਵਿਖੇ ਧਰਮਪਾਲ ਸ਼ਰਮਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਕੈਂਪ ਵਿੱਚ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾਂ ਐੱਸ.ਏ.ਐੱਸ ਨਗਰ ਮੋਹਾਲੀ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਗਰਾਮ ਪੰਚਾਇਤ ਵਿਕਾਸ ਯੌਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿਤੀ ਜਾਂਦੀ ਹੈ। ਇਸ ਕੈਂਪ ਵਿੱਚ ਐਸ.ਆਈ.ਆਰ.ਡੀ ਮੋਹਾਲੀ ਤੋਂ ਵਿਸ਼ੇਸ਼ ਤੌਰ ਪਹੁੰਚੇ ਰਿਸੋਰਸਪਰਸਨ ਅਰਸ਼ਦੀਪ ਸਿੰਘ ਅਤੇ ਰਿਸੋਰਸ ਪਰਸਨ ਜੱਗਾ ਸਿੰਘ ਵੱਲੋਂ ਗਰਾਮ ਪੰਚਾਇਤਾਂ ਦਾ ਆਰਥਿਕ ਪੱਧਰ ਉੱਚਾਂ ਚੁੱਕਣ ਅਤੇ ਗਰਾਮ ਪੰਚਾਇਤਾਂ ਵਿੱਚ ਕਿਸ ਤਰ੍ਹਾ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੇ ਕੰਮ ਕਰਨੇ ਹਨ ਅਤੇ ਉਨ੍ਹਾਂ ਦੇ ਅਧਿਕਾਰ ਹਨ, ਬਾਰੇ ਖੁੱਲ ਕੇ ਜਾਣਕਾਰੀ ਦਿਤੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ, ਸਿੱਖਿਆ ਵਿਭਾਗ, ਵਾਟਰ ਅਤੇ ਸੈਨੀਟੇਸ਼ਨ, ਬਾਲ ਵਿਕਾਸ ਅਤੇ ਪ੍ਰੋਜੇਕਟ ਦਫਤਰ ਵੱਲੋਂ ਵੀ ਆਪਣੀਆਂ ਸਕੀਮਾਂ ਜੋ ਪਿੰਡਾਂ ਵਿੱਚ ਲਾਗੂ ਕੀਤੀਆਂ ਜਾਂਦੀਆ ਹਨ ਉਨ੍ਹਾਂ ਬਾਰੇ ਜਾਣੂ ਕਰਵਾਇਆ। ਬਲਾਕ ਦਫਤਰ ਦੇ ਸ੍ਰੀ ਬਲਜੀਤ ਸਿੰਘ ਵੱਲੋਂ ਵੀ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਬਾਰੇ ਜਾਣਕਾਰੀ ਦਿਤੀ ਗਈ। ਇਸ ਤੋਂ ਇਲਾਵਾ ਐਸ.ਆਈ.ਆਰ.ਡੀ ਵੱਲੋਂ ਆਏ ਰਿਸੋਰਸਪਰਸਨ ਨੇ ਦੱਸਿਆ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਉਸ ਦਾ ਪਲਾਨ ਪਹਿਲਾ ਤਿਆਰ ਕੀਤਾ ਜਾਂਦਾ ਹੈ ਕਿਊਕਿ ਪਲਾਨ ਤੋਂ ਬਿਨ੍ਹਾਂ ਅਸੀਂ ਉਸ ਦਿਸ਼ਾ ਵਿੱਚ ਅੱਗੇ ਨਹੀਂ ਵੱਧ ਸਕਦੇ ਇਸ ਲਈ ਵਿਭਾਗ ਵੱਲੋਂ ਸਮੇਂ ਸਮੇਂ ਇਸ ਤਰ੍ਹਾ ਦੇ ਕੈਂਪ ਲਗਾ ਕੇ ਗਰਾਮ ਪੰਚਾਇਤਾਂ ਨੂੰ ਜੀ.ਪੀ.ਡੀ.ਪੀ ਭਾਵ ਗਰਾਮ ਪੰਚਾਇਤ ਵਿਕਾਸ ਯੋਜਨਾ ਦਾ ਪਲਾਨ ਗਰਾਮ ਸਭਾਂ ਵਿੱਚ ਤਿਆਰ ਕਰਕੇ ਉਸ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਾਰੀਆਂ ਪੰਚਾਇਤਾਂ ਨੂੰ ਗਰਾਮ ਸਭਾ ਸਮੇਂ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਪਿੰਡ ਦਾ ਪੂਰੀ ਤਰ੍ਹਾ ਹੱਰ ਪੱਖ ਤੋਂ ਵਿਕਾਸ ਹੋ ਸਕੇ।ਇਸ ਕੈਂਪ ਵਿੱਚ ਸਰਵਜੀਤ ਸਿੰਘ ਪੰਚਾਇਤ ਅਫਸਰ, ਹਰਜੋਤ ਸਿੰਘ ਲੇਖਾਕਾਰ ਦਫਤਰ ਦੇ ਪੰਚਾਇਤ ਸਕੱਤਰ ਅਤੇ ਕਰਮਚਾਰੀ ਹਾਜਰ ਸਨ।


NO COMMENTS