*ਨਵੇਂ ਐਸ.ਡੀ.ਓ. ਕੇਵਲ ਸਿੰਘ ਨੇ ਸੰਭਾਲਿਆ ਚਾਰਜ*

0
110

ਬੁਢਲਾਡਾ 27 ਅਕਤੂਬਰ  (ਸਾਰਾ ਯਹਾਂ/ਮਹਿਤਾ ਅਮਨ) ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅੰਦਰ ਨਵੇਂ ਐਸ.ਡੀ.ਓ. ਕੇਵਲ ਸਿੰਘ ਛੀਨਾ ਨੇ ਬਰੇਟਾ ਤੋਂ ਬੁਢਲਾਡਾ ਵਿਖੇ ਚਾਰਜ ਸੰਭਾਲਣ ਮੌਕੇ ਮੁਲਾਜਮ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਛੀਨਾ ਨੇ ਕਿਹਾ ਕਿ ਉਹ ਪਹਿਲਾ ਦੀ ਤਰ੍ਹਾਂ ਬੁਢਲਾਡਾ ਅਤੇ ਪਿੰਡਾਂ ਅੰਦਰ ਬਿਜਲੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਓਹਾਰਾਂ ਦੇ ਮੱਦੇ ਨਜਰ ਲੌੜ ਮੁਤਾਬਿਕ ਹੀ ਬਿਜਲੀ ਦੀ ਵਰਤੋਂ ਕਰਨ, ਫਾਲਤੂ ਬਿਜਲੀ ਨਾਲ ਚਲਾਉਣ। ਉਨ੍ਹਾਂ ਕਿਹਾ ਕਿ ਬਿਜਲੀ ਨਾਲ ਕੋਈ ਛੇੜਛਾੜ ਨਾ ਕਰਨ ਅਤੇ ਆਪਣੇ ਆਲੇ ਦੁਆਲੇ ਤਾਰ੍ਹਾਂ ਦੇ ਨੰਗੇ ਜੋੜਾਂ ਸੰਬੰਧੀ ਮਹਿਕਮੇ ਨੂੰ ਸੂਚਿਤ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਜਗਸੀਰ ਸਿੰਘ ਬਰ੍ਹੇ, ਗੁਰਮੀਤ ਸਿੰਘ, ਮੇਜਰ ਸਿੰਘ ਧਲੇਵਾ, ਗਗਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਦਿਪਾਂਸ਼ੂ ਕਾਂਸਲ ਆਦਿ ਮੌਜੂਦ ਸਨ। 

NO COMMENTS