ਨਵੀ ਅਨਾਜ ਮੰਡੀ ਲਈ ਕਿਸਾਨਾਂ ਨੇ ਦਿੱਤੀ ਆਪਣੀ ਸਹਿਮਤੀ, 40 ਏਕੜ ਚ ਹੋਵੇਗਾ ਨਿਰਮਾਣ

0
170

ਬੁਢਲਾਡਾ 20, ਅਗਸਤ (ਸਾਰਾ ਯਹਾ/ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਦੀ 100 ਸਾਲ ਪੁਰਾਣੀ ਅਨਾਜ ਮੰਡੀ ਮੌਜੂਦਾ ਅਬਾਦੀ ਅਤੇ ਫਸਲ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਨਵੀ ਅਨਾਜ ਮੰਡੀ ਬਣਾਉਣ ਦਾ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਖੇਮ ਸਿੰਘ ਜਟਾਣਾ ਵੱਲੋਂ ਸੱਦੀ ਗਈ ਪਹਿਲੀ ਮੀਟਿੰਗ ਦੌਰਾਨ ਨਵੀ ਅਨਾਜ ਮੰਡੀ ਦੇ ਨਿਰਮਾਣ ਲਈ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਜੀਰੀ ਯਾਰਡ ਨੂੰ ਅਪਗਰੇਡ ਕਰਦਿਆ ਆਸਪਾਸ ਦੇ 20 ਦੇ ਕਰੀਬ ਕਿਸਾਨਾਂ ਵੱਲੋਂ 30 ਤੋਂ 40 ਏਕੜ ਜਮੀਨ ਸਰਕਾਰੀ ਰੇਟਾ ਅਨੁਸਾਰ ਮੰਡੀਕਰਨ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਿਨ੍ਹਾਂ ਦੇ ਸਹਿਮਤੀ ਪੱਤਰ ਸਰਕਾਰ ਨੂੰ ਸੋਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਅਨਾਜ ਮੰਡੀ ਸ਼ਹਿਰ ਦੇ ਆੜਤੀਆ ਅਤੇ ਕਿਸਾਨਾਂ, ਮਜਦੂਰਾ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਤੋਂ ਇਲਾਵਾ ਕਿਸਾਨਾਂ ਆੜਤੀਆਂ ਦੀਆਂ ਮੁਸ਼ਕਲਾ ਦੇ ਹੱਲ ਲਈ ਮਾਰਕਿਟ ਕਮੇਟੀ ਨਾਲ ਤਾਲਮੇਲ ਬਣਾਉਣ ਲਈ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਆੜਤੀਆਂ ਅਤੇ ਮਜਦੂਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਜ਼ੋ ਸਮੇ ਸਮੇ ਸਿਰ ਹਾੜੀ ਸਾਉਣੀ ਫਸਲ ਦੌਰਾਨ ਕਿਸਾਨਾਂ ਆੜਤੀਆਂ ਅਤੇ ਮਜਦੂਰਾਂ ਦੀ ਮੁਸ਼ਕਲਾ ਸੰਬੰਧੀ ਮੰਡੀਕਰਨ ਨੂੰ ਜਾਣੂ ਕਰਵਾਵੇਗਾ। ਮੀਟਿੰਗ ਵਿੱਚ ਖਰੀਦ ਕੇਦਰਾਂ ਉੱਪਰ ਕੀਤੇ ਆਰਜੀ ਨਜਾਇਜ਼ ਕਬਜ਼ੇ ਤੁਰੰਤ ਹਟਾਉਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਕਈ ਵਿਭਾਗੀ ਮਤਿਆ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ, ਸਰਕਾਰ ਵੱਲੋਂ ਨਵ ਨਿਯੁਕਤ ਮਾਰਕਿਟ ਕਮੇਟੀ ਦੇ ਉੱਪ ਚੇਅਰਮੈਨ ਰਾਜ ਕੁਮਾਰ, ਮੈਬਰ ਸਤਿਗੁਰ ਸਿੰਘ ਕਣਕਵਾਲ, ਸੁਖਦੇਵ ਸਿੰਘ ਗੁਰਨੇ ਕਲਾ, ਰਣਜੀਤ ਸਿੰਘ ਦਾਤੇਵਾਸ, ਬਲਵਿੰਦਰ ਸਿੰਘ ਬਰੇ, ਜ਼ਸਵੀਰ ਕੋਰ ਬੀਰੋਕੇ ਕਲਾ, ਰਮੇਸ਼ ਕੁਮਾਰ ਆਲਮਪੁਰ ਬੋਦਲਾ, ਸ਼ਿੰਦਰ ਕੋਰ ਆਲਮਪੁਰ ਬੋਦਲਾ, ਜੰਗੀਰ ਸਿੰਘ ਫਫੜੇ ਭਾਈਕੇ, ਸੁਖਜੀਤ ਕੋਰ ਭਾਦੜਾ, ਵਿਜੈ ਕੂਲੈਹਰੀ, ਰਮੇਸ਼ ਕੁਮਾਰ, ਜਗਸੀਰ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।  ਮੀਟਿੰਗ ਤੋਂ ਬਾਅਦ ਮਾਰਕਿਟ ਕਮੇਟੀ ਦੇ ਦਫਤਰ ਅਧੀਨ ਪੁਰਾਣੀ ਸਬਜੀ ਮੰਡੀ ਦਾ ਨਿਰਖਣ ਕਰਦਿਆਂ ਨਜ਼ਾਇਜ ਕਬਜ਼ੇ ਤੁਰੰਤ ਹਟਾਉਣ ਦੀ ਅਪੀਲ ਕੀਤੀ। 

NO COMMENTS