*ਨਵਾਂ ਭਾਰਤ ਤਾਂ ਹੀ ਬਣੇਗਾ ਜੇ ਨਵਾਂ ਪੰਜਾਬ ਬਣੇਗਾ, ਪ੍ਰਧਾਨ ਮੰਤਰੀ ਮੋਦੀ ਨੇ ਜਲੰਧਰ ‘ਚ ਕਹੀਆਂ ਵੱਡੀਆਂ ਗੱਲ਼ਾਂ*

0
5

ਜਲੰਧਰ 14,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਪਹਿਲੀ ਚੋਣ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਜਰਨੈਲਾਂ ਦੀ ਧਰਤੀ ਤੇ ਆਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਤਾਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ ਜਿਸ ਵਿੱਚ ਵਿਰਾਸਤ ਵੀ ਹੋਵੇਗੀ। ਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ। ਸਾਰਿਆਂ ਨੂੰ ਬਰਾਬਰ ਕੰਮ ਦੇ ਮੌਕੇ ਮਿਲਣਗੇ। ਕਾਨੂੰਨ ਦਾ ਰਾਜ ਹੋਵੇਗਾ, ਮਾਫੀਆ ਦਾ ਨਹੀਂ।

ਉਨ੍ਹਾਂ ਕਿਹਾ ਕਿ ਅੱਜ ਦੇਵੀ ਤਾਲਾਬ ਮਾਤਾ ਦੇ ਦਰਸ਼ਨਾਂ ਲਈ ਜਾਣ ਦੀ ਇੱਛਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ। ਇੱਥੋਂ ਦੀ ਸਰਕਾਰ ਦੀ ਇਹ ਹਾਲਤ ਹੈ ਪਰ ਮਾਂ ਦੇ ਚਰਨਾਂ ਵਿੱਚ ਕਦੇ ਜ਼ਰੂਰ ਜਾਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ। ਪੁਲਵਾਮਾ ਦੇ ਸ਼ਹੀਦਾਂ ਨੂੰ ਸਲਾਮ। ਕਾਸ਼ੀ ਵਿੱਚ ਰਵਿਦਾਸ ਦੇ ਧਾਮ ਲਈ ਕੰਮ ਚੱਲ ਰਿਹਾ ਹੈ। ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੇ ਮੈਨੂੰ ਉਦੋਂ ਰੋਟੀ ਦਿੱਤੀ ਜਦੋਂ ਮੈਂ ਇੱਕ ਆਮ ਵਰਕਰ ਵਜੋਂ ਕੰਮ ਕਰਦਾ ਸੀ। 

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਖਦੇਵ ਸਿੰਘ ਢੀਂਡਸਾ, ਹੰਸ ਰਾਜ ਹੰਸ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸੀ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਅੱਜ ਪੰਜਾਬ ਨੂੰ ਇੱਕ ਮਜ਼ਬੂਤ​ਮੁੱਖ ਮੰਤਰੀ ਦੀ ਲੋੜ ਹੈ। ਪੰਜਾਬ ਸਿਰ ਅੱਜ 5 ਲੱਖ ਕਰੋੜ ਦਾ ਕਰਜ਼ਾ ਹੈ। ਅਗਲੇ ਸਾਲ ਤੱਕ ਜੀਐਸਟੀ ਦਾ ਪੈਸਾ ਵੀ ਘੱਟ ਹੋ ਜਾਵੇਗਾ। ਇਸ ਲਈ ਅੱਜ ਪੰਜਾਬ ਤੇ ਕੇਂਦਰ ਵਿੱਚ ਭਾਜਪਾ ਦੀ ਲੋੜ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਨੂੰ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਹਿਣਾ ਹੈ ਕਿ ਅਮਰਿੰਦਰ ਨੂੰ ਭਾਜਪਾ ਨਾਲ ਪਿਆਰ ਹੈ ਪਰ ਇੱਕ ਮੁੱਖ ਮੰਤਰੀ ਲਈ ਪ੍ਰਧਾਨ ਮੰਤਰੀ ਤੇ ਕੇਂਦਰ ਨਾਲ ਪਿਆਰ ਹੋਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਉਹ ਅੱਜ ਜੋ ਕਹਿੰਦੇ ਹਨ, ਉਹ ਸੱਚ ਹੈ।

NO COMMENTS