ਚੰਡੀਗੜ•/ਨਵਾਂਸ਼ਹਿਰ,(ਸਾਰਾ ਯਹਾ, ਬਲਜੀਤ ਸ਼ਰਮਾ) 5 ਅਪਰੈਲ- ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਕੋਵਿਡ-19 ਦੇ ਮਰੀਜ਼ਾਂ ‘ਚ ਯਕਦਮ ਵਾਧੇ ਨਾਲ ਪੰਜਾਬ ‘ਚ ਚਰਚਾ ‘ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ•ੇ ਲਈ ਐਤਵਾਰ ਰਾਹਤ ਦੀ ਖਬਰ ਲੈ ਕੇ ਆਇਆ ਹੈ। ਜ਼ਿਲ•ੇ ‘ਚ ਆਈਸੋਲੇਸ਼ਨ ‘ਚ ਰੱਖੇ ਗਏ 18 ਮਰੀਜ਼ਾਂ ‘ਚੋਂ 12 ਦੇ ਕਲ• ਲਏ ਗਏ ਸੈਂਪਲਾਂ ‘ਚੋਂ 11 ਦੇ ਅੱਜ ਸ਼ਾਮ ਤੱਕ ਆਏ ਨਤੀਜਿਆਂ ‘ਚ 8 ਸੈਂਪਲ ਨੈਗੇਟਿਵ ਪਾਏ ਗਏ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਰਹੀ ਕਿ ਇਨ•ਾਂ ਕੋਵਿਡ-19 ਮਰੀਜ਼ਾਂ ‘ਚ ਆਈਸੋਲੇਸ਼ਨ ‘ਚ ਰੱਖਿਆ ਸਵਰਗੀ ਬਾਬਾ ਬਲਦੇਵ ਸਿੰਘ ਦਾ ਦੋ ਸਾਲ ਦਾ ਪੋਤਾ ਵੀ ਕੋਰੋਨਾ ਨੂੰ ਮਾਤ ਦੇਣ ‘ਚ ਸਫ਼ਲ ਰਿਹਾ ਹੈ। ਇਸ ਨੰਨ•ੇ ਬੱਚੇ ਦਾ ਹਾਲਾਂ ਕਲ• ਹੀ ਦੂਸਰਾ ਜਨਮ ਦਿਨ ਹਸਪਤਾਲ ਦੇ ਸਟਾਫ਼ ਵੱਲੋਂ ਮਨਾਇਆ ਗਿਆ ਸੀ ਅਤੇ ਅੱਜ ਉਸ ਨੂੰ ਤੋਹਫ਼ੇ ਦੇ ਰੂਪ ‘ਚ ਕੋਵਿਡ-19 ਤੋਂ ਮੁਕਤੀ ਮਿਲ ਗਈ। ਬਾਬਾ ਬਲਦੇਵ ਸਿੰਘ ਦੇ ਪਰਿਵਾਰ ‘ਚੋਂ ਜਿਹੜੇ ਹੋਰ ਮੈਂਬਰਾਂ ਦਾ ਟੈਸਟ ਅੱਜ ਪਹਿਲੀ ਵਾਰ ਨੈਗੇਟਿਵ ਆਇਆ ਹੈ, ਉਨ•ਾਂ ‘ਚ ਉਨ•ਾਂ ਦੀਆਂ ਤਿੰਨ ਪੋਤੀਆਂ ਤੇ ਉਕਤ ਪੋਤਾ ਸ਼ਾਮਿਲ ਹੈ।
ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਨੇ ਇਨ•ਾਂ ਸੈਂਪਲਾਂ ਦੀ ਤਫ਼ਸੀਲ ਦਿੰਦਿਆਂ ਦੱਸਿਆ ਕਿ ਇਨ•ਾਂ ‘ਚੋਂ ਬਾਬਾ ਬਲਦੇਵ ਸਿੰਘ ਦੇ ਇੱਕ ਪੁੱਤਰ ਫ਼ਤਿਹ ਸਿੰਘ (35) ਦਾ ਅੱਜ ਦੂਸਰਾ ਸੈਂਪਲ ਵੀ ਨੈਗੇਟਿਵ ਆÀਣ ਨਾਲ, ਉਸ ਨੂੰ ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਇਆ ਐਲਾਨ ਦਿੱਤਾ ਗਿਆ ਹੈ।
ਦੂਸਰੇ ਸੈਂਪਲਾਂ ‘ਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਬਾਬਾ ਘਨੱਈਆ ਜੀ ਪਠਲਾਵਾ ਦੇ ਮੁਖੀ ਬਾਬਾ ਗੁਰਬਚਨ ਸਿੰਘ (78) ਅਤੇ ਉਨ•ਾਂ ਨਾਲ ਹੀ ਵਿਦੇਸ਼ ਯਾਤਰਾ ਕਰਕੇ ਪਰਤੇ ਤੀਸਰੇ ਸਾਥੀ ਦਲਜਿੰਦਰ ਸਿੰਘ (60) ਪਿੰਡ ਝਿੱਕਾ ਦਾ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਪਹਿਲਾ ਟੈਸਟ ਨੈਗੇਟਿਵ ਪਾਇਆ ਗਿਆ ਹੈ। ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ (49) ਦਾ ਵੀ ਆਈਸੋਲੇਸ਼ਨ ‘ਚ ਰਹਿਣ ਬਾਅਦ ਅੱਜ ਪਹਿਲਾ ਟੈਸਟ ਨੈਗੇਟਿਵ ਆਇਆ ਹੈ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ ‘ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਕਲ• ਸ਼ਾਮ 12 ਸੈਂਪਲ ਭੇਜੇ ਗਏ ਸਨ, ਜਿਨ•ਾਂ ‘ਚੋਂ ਅੱਜ ਆਏ 11 ਦੇ ਨਤੀਜਿਆਂ ‘ਚੋਂ 8 ਨੈਗੇਟਿਵ ਤੇ 3 ਪਾਜ਼ਿਟਿਵ ਆਏ ਹਨ। ਉਨ•ਾਂ ਦੱਸਿਆ ਕਿ ਕਿ ਜਿਨ•ਾਂ ਦੇ ਪਾਜ਼ੇਟਿਵ ਆਏ ਹਨ, ਉਨ•ਾਂ ਦੇ 5 ਦਿਨ ਬਾਅਦ ਦੁਬਾਰਾ ਟੈਸਟ ਲਏ ਜਾਣਗੇ। ਉਨ•ਾਂ ਦੱਸਿਆ ਕਿ ਅੱਜ ਜਿਨ•ਾਂ 7 ਕੋਵਿਡ-19 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ, ਉਨ•ਾਂ ਦੇ 24 ਘੰਟੇ ਬਾਅਦ ਫ਼ਿਰ ਟੈਸਟ ਦੁਹਰਾਏ ਜਾਣਗੇ, ਜਿਨ•ਾਂ ਦੇ ਆਧਾਰ ‘ਤੇ ਉਨ•ਾਂ ਨੂੰ ਕੋਵਿਡ-19 ਤੋਂ ਸਿਹਤਯਾਬ ਐਲਾਨਿਆ ਜਾਵੇਗਾ।
———-