*ਨਵਰਾਤਰਿਆਂ ਦੇ ਪਹਿਲੇ ਦਿਨ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਪਰਮ ਪੂਜਯ ਦੇਵੀ ਮਾਤਾ ਸ਼੍ਰੀ ਸ਼ੈਲਪੁੱਤਰੀ ਜੀ ਦਾ ਪੂਜਨ ਕੀਤਾ ਗਿਆ*

0
35

ਮਾਨਸਾ 13 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ)ਚੇਤਰ ਦੇ ਚਾਨਣ ਪੱਖ ਦੀ ਪਹਿਲੀ ਤਿਥਿ ਤੋਂ ਸ਼ੁਰੂ ਹੁੰਦੇ ਵਾਸੰਤਿਕ ਨਵਰਾਤਰਿਆਂ ਦੇ ਪਹਿਲੇ ਦਿਨ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਪਰਮ ਪੂਜਯ ਦੇਵੀ ਜੋ ਧਨ ਵਿੱਦਿਆ ਯਸ਼ ਮਾਣ ਆਪਣੇ ਭਗਤਾਂ ਨੂੰ ਪ੍ਰਦਾਨ ਕਰਦੀ ਹੈ ਮਾਤਾ ਸ਼੍ਰੀ ਸ਼ੈਲਪੁੱਤਰੀ ਜੀ ਦਾ ਪੂਜਨ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਖੇਤਰੀ ਬੀਜ ਕੇ, ਮਹਾਂਰਾਣੀ ਦੀ ਪਵਿੱਤਰ ਜੋਤ ਪ੍ਰਚੰਡ,ਨਵ-ਗ੍ਰਹਿ ਪੂਜਨ,ਕਲਸ਼ ਪੂਜਨ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਉੱਘੇ ਮਿਊਜ਼ਿਕ ਡਾਇਰੈਕਟਰ ਸ਼੍ਰੀ ਨਿਸ਼ਾਂਤ ਨੀਸ਼ੂ ਜੀ ਅਤੇ ਪਰਿਵਾਰ ਤੋਂ ਸ਼ਰਧਾ ਪੂਰਵਕ ਕਰਵਾਇਆ।
ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਅਹੁਦੇਦਾਰਾਂ ਨੇ ਨਾਰੀਅਲ ਚੁੰਨਰੀ ਦੇ ਕੇ ਨੀਸ਼ੂ ਜੀ ਨੂੰ ਸਨਮਾਨਿਤ ਕੀਤਾ ਗਿਆ।
ਰੋਜ਼ਾਨਾ ਉਪਰੋਕਤ ਮੰਦਰ ਵਿਖੇ ਮਹਾਂਮਾਈ ਦਾ ਸੰਕੀਰਤਨ ਰਾਤ 8.30 ਵਜੇ ਤੋਂ ਰਾਤ 10 ਵਜੇ ਤੱਕ ਕੀਤਾ ਜਾਵੇਗਾ

NO COMMENTS