*ਨਵਰਾਤਰਿਆਂ ਦੇ ਨੌਵੇਂ ਦਿਨ ਮਾਂ ਭਗਵਤੀ ਜੀ ਦੇ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਕੀਤੀ ਗਈ*

0
27

ਮਾਨਸਾ  21 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ): :ਚੇਤਰ ਨਵਰਾਤਰਿਆਂ ਦੇ ਨੌਵੇਂ ਦਿਨ ਅੱਠ ਸਿੱਧੀਆਂ ਦੀ ਮਾਲਕ ਆਪਣੇ ਭਗਤਾਂ ਨੂੰ ਯਸ਼,ਧਨ ਅਤੇ ਬਲ ਪ੍ਰਦਾਨ ਕਰਨ ਵਾਲੀ ਮਾਂ ਦੁਰਗਾ ਦੇਵੀ ਜੀ ਦੇ ਨੌਵੇਂ ਸਰੂਪ ਸ਼੍ਰੀ ਸਿੱਧਦਾਤਰੀ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਮੰਡਲ ਦੇ ਮਹੰਤ ਅਤੇ ਸਹਿ ਕੈਸ਼ੀਅਰ ਸ਼੍ਰੀ ਵੀਰਭਾਨ ਸ਼ਰਮਾ ਜੀ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ। ਇਸ ਮੌਕੇ ਤੇ ਵੀਰਭਾਨ ਸ਼ਰਮਾ ਜੀ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਅੱਜ ਦੇ ਇਸ ਪਾਵਨ ਦਿਹਾੜੇ ਤੇ ਸ਼੍ਰੀ ਲਲਿਤ ਸ਼ਰਮਾ ਜੀ, ਰਾਮ ਲਾਲ ਸ਼ਰਮਾ, ਬਲਜੀਤ ਸ਼ਰਮਾ, ਤਰੁਣ ਕੁਮਾਰ,ਨਿਤਾਂਸ਼ ਨੀਸ਼ੂ ਅਤੇ ਮਹਿਲਾ ਮੰਡਲ ਵੱਲੋਂ ਕੰਜਕ ਪੂਜਨ ਕੀਤਾ ਗਿਆ।
ਇਸ ਮੌਕੇ ਮੰਡਲ ਦੇ ਸਾਰੇ ਮੈਂਬਰ ਹਾਜ਼ਰ ਸਨ।

NO COMMENTS