*ਨਵਰਾਤਰਿਆਂ ਦੇ ਛੇਵੇਂ ਦਿਨ ਮਾਂ ਭਗਵਤੀ ਜੀ ਦੇ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਕੀਤੀ ਗਈ*

0
13

ਮਾਨਸਾ 18ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) : ਆਦਿ ਸ਼ਕਤੀ ਮਾਂ ਜਗਦੰਬੇ ਦੇ ਅਲੌਕਿਕ ਛੇਵੇਂ ਸਰੂਪ ਮਾਂ ਕਾਤਯਾਯਨੀ ਦੀ ਅਰਾਧਨਾ ਛੇਵੇਂ ਨਵਰਾਤਰੇ ਕੀਤੀ ਜਾਂਦੀ ਹੈ। ਮਾਂ ਕਾਤਯਾਯਨੀ ਇਸ ਜਗਤ ਦੇ ਭਿਅੰਕਰ ਡਰ ਤੋਂ ਮੁਕਤੀ ਦੇ ਕੇ ਨਿਰਭੈਅ ਬਣਾਉਂਦੀ ਹੈ। ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਚਲ ਰਹੇ ਸ਼੍ਰੀ ਦੁਰਗਾ ਸਪਤੀਸ਼ਤੀ ਦੇ ਪਾਠ ਦੌਰਾਨ ਅੱਜ ਛੇਵੇਂ ਸਰੂਪ ਮਾਂ ਕਾਤਯਾਯਨੀ ਦੀ ਪੂਜਾ ਸ਼ਰਧਾ ਪੂਰਵਕ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਉਪ ਸਕੱਤਰ ਭਾਰਤ ਭੂਸ਼ਨ ਬੰਟੀ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਕੈਸ਼ੀਅਰ ਸ਼੍ਰੀ ਤਰੁਣ ਕੁਮਾਰ ਬੱਤਰਾ ਜੀ ਤੇ ਪਰਿਵਾਰ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ।
ਇਸ ਮੌਕੇ ਮੰਡਲ ਵੱਲੋਂ ਸ਼੍ਰੀ ਤਰੁਣ ਕੁਮਾਰ ਜੀ ਦਾ ਸਨਮਾਨ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਸ਼੍ਰੀ ਰਾਮ ਨੌਮੀ ਵਾਲੇ ਦਿਨ ਵਿਸ਼ਾਲ ਕੰਜਕ ਪੂਜਨ ਕੀਤਾ ਜਾਵੇਗਾ।

NO COMMENTS