*ਨਵਜੋਤ ਸਿੱਧੂ ਨੇ ਸੰਭਾਲਿਆ ਚਾਰਜ, ਕਾਂਗਰਸ ਦਾ ਜਲਦ ਹੋਣਗੇ ਬਦਲਾਵ*

0
60

ਚੰਡੀਗੜ੍ਹ 16,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਉਨ੍ਹਾਂ ਨਾਲ ਹਾਜ਼ਰ ਸਨ। ਸਿੱਧੂ ਨੇ ਚੰਨੀ ਸਰਕਾਰ ਦੇ ਕੁਝ ਫੈਸਲਿਆਂ ਤੋਂ ਖਫਾ ਹੋ ਕੇ ਅਸਤੀਫਾ ਦੇ ਦਿੱਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਅਸਤੀਫਾ ਵਾਪਸ ਲੈ ਲਿਆ ਸੀ ਪਰ ਆਪਣਾ ਅਹੁਦਾ ਅਜੇ ਤੱਕ ਨਹੀਂ ਸੰਭਾਲਿਆ ਸੀ।

ਨਵਜੋਤ ਸਿੱਧੂ ਨੇ ਅੱਜ ਆਪਣਾ ਕੰਮ ਸੰਭਾਲਦਿਆਂ ਹੀ ਦਾਅਵਾ ਕੀਤਾ ਕਿ ਕਾਂਗਰਸ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਗਵਾਹੀ ਭਰਦਾ ਹੈ ਕਿ ਕਾਂਗਰਸ ਇਕੱਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਭ ਤੋਂ ਵੱਧ ਕਰਜ਼ਾਈ ਹੈ। ਪੰਜਾਬ ਨੂੰ ਆਤਮ ਨਿਰਭਰ ਬਣਾਉਣ ਹੈ। ਪੰਜਾਬ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਹੈ। ਸਾਡੇ ਕੋਲ ਚੰਗਾ ਜਨਰਲ ਸੈਕਟਰੀ ਹੈ ਜਿਸ ਨੂੰ ਕਾਂਗਰਸ ਦਾ ਸਭ ਪਤਾ ਹੈ।

ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਤਾਕਤ ਇਸੇ ਮਹੀਨੇ ਦਿਖਾਵਾਂਗੇ। ਅਸੀਂ ਦਿਖਾਵਾਂਗੇ ਕਿ ਕਾਂਗਰਸ ਕਿਵੇਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਨੂੰ ਛੱਡ ਕੇ ਸਾਰੇ ਮੁੱਦੇ ਇਨਕਮ ‘ਤੇ ਖੜ੍ਹੇ ਹਨ। ਇਸ ਮੌਕੇ ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਸੰਗਠਨ ਦਾ ਜਲਦ ਵਿਸਥਾਰ ਹੋਵੇਗਾ। ਸਿੱਧੂ ਦੀ ਅਗਵਾਈ ਵਿੱਚ ਪਾਰਟੀ ਅੱਗੇ ਵਧ ਰਹੀ ਹੈ।

NO COMMENTS