*ਨਵਜੋਤ ਸਿੱਧੂ ਨੇ ਮੁੜ ਦਾਗਿਆ ਟਵੀਟ ਬੰਬ! ਆਪਣੀ ਹੀ ਸਰਕਾਰ ਦੀਆਂ ਧੱਜੀਆਂ ਉਡਾਈ*

0
100

ਚੰਡੀਗੜ੍ਹ:  28,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਿੱਤ ਆਪਣੀ ਹੀ ਸਰਕਾਰ ਦੀਆਂ ਧੱਜੀਆਂ ਉਡਾਈ ਜਾ ਰਹੇ ਹਨ। ਉਹ ਆਪਣੀ ਹੀ ਸਰਕਾਰ ਦੀ ਕਾਰਗੁਜਾਰੀ ਉੱਪਰ ਗੰਭੀਰ ਸਵਾਲ ਉਠਾ ਰਹੇ ਹਨ। ਇਸ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉਨ੍ਹਾਂ ਦੇ ਵਜ਼ੀਰਾਂ ਵੱਲੋਂ ਕੀਤੇ ਦਾਅਵਿਆਂ ਦੀ ਫੂਕ ਨਿਕਲਦੀ ਜਾ ਰਹੀ ਹੈ।

ਨਵਜੋਤ ਸਿੱਧੂ ਨੇ ਅੱਜ ਮੁੜ ਟਵੀਟ ਬੰਬ ਦਾਗਿਆ ਹੈ। ਉਨ੍ਹਾਂ ਟਵੀਟ ਜ਼ਰੀਏ ਐਸਟੀਐਫ ਰਿਪੋਰਟ ਸਬੰਧੀ ਆਪਣੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਰਿਪੋਰਟ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਇਸ ਕੁਝ ਨਹੀਂ ਹੈ ਤਾਂ ਕੈਪਟਨ ਜ਼ਿੰਮੇਵਾਰੀ ਤੈਅ ਹੋਵੇ ਜੇ ਕੁਝ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਾਈਕੋਰਟ ਕੋਲ ਅਪੀਲ ਕਰਨ ਦੀ ਲੋੜ ਹੀ ਨਹੀਂ ਜਦ ਕਿ ਉਹ ਰਿਪੋਰਟ ਖੋਲ੍ਹਣ ਦੇ ਆਦੇਸ਼ ਚੁੱਕੀ ਹੈ।

ਦੱਸ ਦਈਏ ਕਿ ਨਵਜੋਤ ਸਿੱਧੂ ਕਾਫੀ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਨਸ਼ਿਆਂ ਬਾਰੇ ਐਸਟੀਐਫ ਰਿਪੋਰਟ ਦੀ ਰਿਪੋਰਟ ਨੂੰ ਖੋਲ੍ਹਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿੱਚ ਡਰੱਗ ਮਾਫੀਆ ਬਾਰੇ ਵੱਡਾ ਖੁਲਾਸਾ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਹ ਰਿਪੋਰਟ ਹਾਈਕੋਰਟ ਦੇ ਹੁਕਮ ਮੁਤਾਬਕ ਹੀ ਖੋਲ੍ਹੀ ਜਾ ਸਕਦੀ ਹੈ।

ਨਵਜੋਤ ਸਿੱਧੂ ਨਸ਼ਿਆਂ ਤੇ ਬੇਅਦਬੀ ਮਾਮਲੇ ਉੱਪਰ ਤੁਰੰਤ ਕਾਰਵਾਈ ਕਰਨ ਲਈ ਦਬਾਅ ਪਾ ਰਹੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਲ ਉਠਾਏ ਸੀ ਕਿ ਸਿੱਧੂ ਜਾਣਬੁੱਝ ਕੇ ਅਕਾਲੀ ਦਲ ਦੇ ਲੀਡਰਾਂ ਨੂੰ ਉਲਝਾਉਣਾ ਚਾਹੁੰਦਾ ਹੈ। ਇਸ ਬਾਰੇ ਨਵਜੋਤ ਸਿੱਧੂ ਦੀ ਮੌਜੂਦਾ ਡੀਜੀਪੀ ਨਾਲ ਮੀਟਿੰਗ ਵੀ ਹੋਈ ਹੈ। ਸ਼ਨੀਵਾਰ ਨੂੰ ਇਸ ਦਾ ਜਵਾਬ ਦਿੰਦਿਆਂ ਸਿੱਧੂ ਨੇ ਸੁਖਬੀਰ ਨੂੰ ਆਖਿਆ ਕਿ ਜੇਕਰ ਬੇਅਦਬੀ ਮਾਮਲੇ ਵਿੱਚ ਉਸ ਵੇਲੇ ਦੇ ਡੀਜੀਪੀ ਜਾਂ ਹੁਣ ਦੇ ਡੀਜੀਪੀ ਨਾਲ ਉਨ੍ਹਾਂ ਇੱਕ ਵੀ ਮੀਟਿੰਗ ਕੀਤੀ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ।

ਸਿੱਧੂ ਨੇ ਆਖਿਆ ਕਿ ਨਾ ਤਾਂ ਉਨ੍ਹਾਂ ਦੀ ਕੋਈ ਬੱਸ ਚੱਲਦੀ ਹੈ ਤੇ ਨਾ ਹੀ ਕੋਈ ਰੇਤੇ ਦੀ ਖੱਡ ਹੈ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ ਤੇ ਉਹ ਆਪਣੀ ਗੱਲ ਬੇਬਾਕੀ ਨਾਲ ਲੋਕਾਂ ਅੱਗੇ ਰੱਖਦੇ ਹਨ। ਸਿੱਧੂ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਉਕਤ ਦੋਸ਼ਾਂ ਨੂੰ ਸਾਬਤ ਕਰ ਕੇ ਦਿਖਾਉਣ। ਜੇਕਰ ਉਨ੍ਹਾਂ ਕਦੇ ਵੀ ਇਸ ਮਾਮਲੇ ਵਿੱਚ ਉਸ ਵੇਲੇ ਦੇ ਡੀਜੀਪੀ ਜਾਂ ਆਈਜੀ, ਜੋ ਹੁਣ ਡੀਜੀਪੀ ਹਨ, ਨਾਲ ਕੋਈ ਮੀਟਿੰਗ ਕੀਤੀ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ। 

NO COMMENTS