ਨਵੀਂ ਦਿੱਲੀ 16.,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) ਪੰਜਾਬ ਕਾਂਗਰਸ ਦੇ ਕਲੇਸ਼ ਅਤੇ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।ਇਸ ਦੌਰਾਨ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਫੇਰ ਦਿੱਲੀ ਦਾ ਗੇੜਾ ਲਾਉਣਗੇ।ਉਨ੍ਹਾਂ ਨੂੰ ਦਿੱਲੀ ਤੋਂ ਇੱਕ ਹੋਰ ਬੁਲਾਵਾ ਆਇਆ ਹੈ।ਸਿੱਧੂ ਅੱਜ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।
ਪਾਰਟੀ ਦੇ ਜਨਰਲ ਸੱਕਤਰ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਸਿੱਧੂ ਨਾਲ ਸੋਨੀਆਂ ਗਾਂਧੀ ਨੂੰ ਮਿਲਣਗੇ।