*ਨਵਜੋਤ ਸਿੱਧੂ ਦੀ ਰਿਹਾਈ ‘ਤੇ ਭੜਕੇ AAP ਆਗੂ , ਕਿਹਾ – ਆਜ਼ਾਦੀ ਦੀ ਲੜਾਈ ਜਿੱਤ ਕੇ ਨਹੀਂ ਆਏ*

0
52

Patiala News : ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਭੜਕ ਗਏ ਹਨ। ‘ਆਪ’ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਸਿੱਧੂ ਨੂੰ ਕੁੱਝ ਸਮਾਂ ਘਰ ਬਿਤਾਉਣ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਸਿੱਧੂ ਨੂੰ ਸਟੰਟਮੈਨ ਵੀ ਕਰਾਰ ਦੇ ਦਿੱਤਾ ਹੈ। ਕੰਗ ਦਾ ਕਹਿਣਾ ਹੈ ਕਿ ਸਿੱਧੂ ਨੂੰ ਰਿਹਾਅ ਕਰਨ ਦੇ ਹੁਕਮ ਸਵੇਰੇ 8 ਵਜੇ ਸਿੱਧੂ ਸਰਕਾਰ ਨੇ ਕਰ ਦਿੱਤੇ ਸੀ

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿੱਧੂ ਹਮੇਸ਼ਾ ਸਟੰਟਮੈਨ ਰਹੇ ਹਨ ਅਤੇ ਡਰਾਮੇਬਾਜ਼ੀ ਕਰਨਾ ਉਨ੍ਹਾਂ ਦੀ ਸ਼ਖਸੀਅਤ ਰਹੀ ਹੈ। ਉਹ ਇਸ ਤਰ੍ਹਾਂ ਹੀ ਰਹਿਣਗੇ। ਉਨ੍ਹਾਂ ਆਪਣੇ ਫਲਾਪ ਨੇਤਾ ਰਾਹੁਲ ਗਾਂਧੀ ਬਾਰੇ ਪ੍ਰਚਾਰ ਕਰਨਾ ਸੀ। ਇਸ ਕਰਕੇ ਸਾਰਾ ਡਰਾਮਾ ਰਚਿਆ ਗਿਆ। 

ਕੰਗ ਨੇ ਕਿਹਾ ਕਿ ਇਕ ਬਜ਼ੁਰਗ ਵਿਅਕਤੀ ਨੇ ਉਨ੍ਹਾਂ ਦੀ ਵਜ੍ਹਾ ਨਾਲ ਆਪਣੀ ਜਾਨ ਗੁਆਈ ਸੀ। ਬਿਆਨ ਦੇਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇਸ ਬਾਰੇ ਆਤਮ-ਚਿੰਤਨ ਕਰਨਾ ਚਾਹੀਦਾ ਹੈ। ਇਸ ਦੇ ਲਈ ਉਸ ਨੂੰ ਘਰ ‘ਚ ਕੁਝ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਣਾ ਚਾਹੀਦਾ ਹੈ। ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸਨੂੰ ਥੋੜਾ ਨਿਮਰ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਬਦਲਿਆ।

NO COMMENTS