*ਨਵਜੋਤ ਸਿੱਧੂ ਦਾ ਅਕਾਲੀ ਦਲ ‘ਤੇ ਵੱਡਾ ਤਨਜ, ਬਾਦਲ ਨੂੰ ਕਿਹਾ ‘ਸੁੱਖਾ ਗੱਪੀ’*

0
51

ਚੰਡੀਗੜ੍ਹ 17,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਸ਼੍ਰੋਮਣੀ ਅਕਾਲੀ ਦਲ ਅੱਜ ਖੇਤੀ ਕਾਨੂੰਨਾਂ ਦਾ ਇੱਕ ਸਾਲ ਪੂਰਾ ਹੋਣ ‘ਤੇ ਕਾਲਾ ਦਿਵਸ ਮਨਾ ਰਿਹਾ ਹੈ। ਇਸ ‘ਤੇ ਨਵਜੋਤ ਸਿੰਘ ਸਿੱਧੂ ਨੇ ਤਨਜ ਕੱਸਦਿਆਂ ਟਵੀਟ ਕੀਤਾ ਹੈ। ਸਿੱਧੂ ਨੇ ਇੱਕ ਦਿਨ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ‘ਚ ਵੀ ਅਕਾਲੀ ਦਲ ਨੂੰ ਖੇਤੀ ਕਾਨੂੰਨਾਂ ਲਈ ਜ਼ਿੰਮੇਵਾਰ ਦੱਸਿਆ ਸੀ। ਹੁਣ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਕਾਲਾ ਦਿਵਸ ਮਨਾਉਣ ਦਿੱਲੀ ਪਹੁੰਚਿਆ ਹੈ ਤਾਂ ਸਿੱਧੂ ਨੇ ਟਵੀਟ ਕਰਦਿਆਂ ਅਕਾਲੀ ਦਲ ਤੇ ਚੁਟਕੀ ਲਈ ਹੈ। 

ਸਿੱਧੂ ਨੇ ਟਵੀਟ ਕਰਦਿਆਂ ਕਿਹਾ ਇਹ ਝੂਠੇ ਹਨ, ਚਿੱਟੇ ਝੂਠੇ ਹਨ, ਇਹ ਝੂਠਾਂ ਦੀ ਪੰਢ ਹਨ ਤੇ ਇਸੇ ਨੂੰ ‘ਸੁੱਖਾ ਗੱਪੀ’ ਕਿਹਾ ਜਾਂਦਾ ਹੈ। ਸਿੱਧੂ ਨੇ ਕਿਹਾ ਕਾਲੇ ਕਾਨੂੰਨਾਂ ਦੇ ਨਿਰਮਾਤਾ ਤੇ ਰਖਵਾਲੇ ਅੱਜ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਤੁਹਾਡਾ ਡਰਾਮਾ ਸਾਹਮਣੇ ਆ ਗਿਆ ਹੈ।

NO COMMENTS