*ਨਰੂੜ ਵਿਖੇ ਮੁਫਤ ਐਕਯੂਪਰੈਸ਼ਰ ਅਤੇ ਮੈਡੀਕਲ ਕੈਂਪ ਲਗਾਇਆ ਗਿਆ*

0
4

ਫਗਵਾੜਾ 18 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਕਿਰਪਾਲ ਸਿੰਘ ਮਾਇਓਪੱਟੀ,ਪੰਜਾਬੀ ਜਾਗਰਣ,ਪਾਂਸ਼ਟਾ ਪਿੰਡ ਨਰੂੜ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਨੈਕਸਜਨ ਐਂਡਵਾਂਸ ਐਕਯੂਪਰੈਸ਼ਰ ਸੈਂਟਰ ਫਗਵਾੜਾ ਵਲੋਂ ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ ਅਤੇ ਕਰਮਯੋਗੀ ਚੈਰੀਟੇਬਲ ਸੋਸਾਇਟੀ ਫਗਵਾੜਾ ਦੇ ਸਹਿਯੋਗ ਨਾਲ ਮੁਫਤ ਐਂਡਵਾਸ ਐਕਯੂਪਰੈਸ਼ਰ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਣਜੀਤ ਸਿੰਘ ਡੀਏਟੀ,ਐਮ ਡੀ ਐਕੂ ਅਤੇ ਡਾਕਟਰ ਸਵਰਨ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਆਏ ਮਰੀਜ਼ਾਂ ਦਾ ਐਡਵਾਂਸ ਐਕਯੂਪਰੈਸ਼ਰ ਵਿਧੀ ਰਾਹੀਂ ਇਲਾਜ ਕੀਤਾ ਗਿਆ।ਉਹਨਾਂ ਦੱਸਿਆ ਕਿ ਆਲ ਇੰਡੀਆ ਨੈਕਸਜਨ ਐਕਯੂਪਰੈਸ਼ਰ, ਆਯੂਰਵੈਦਿਕ ਅਤੇ ਨੈਚਰੋਪੈਥੀ ਜਾਗਰਤੀ ਅਭਿਆਨ ਤਹਿਤ ਮਰੀਜ਼ਾਂ ਦਾ ਗਠੀਆ,ਅਧਰੰਗ, ਬਾਅ, ਪੱਥਰੀ ਦਾ ਦਰਦ,ਡਿਸਕ,ਰੀਹ ਦਾ ਦਰਦ, ਸ਼ੂਗਰ, ਸਰਵਾਈਕਲ, ਬਲੱਡ ਪ੍ਰੈਸ਼ਰ, ਮਾਈਗ੍ਰੇਨ ਬਵਾਸੀਰ, ਤੇਜਾਬ,ਮੋਟਾਪਾ,ਬੁਖਾਰ ਅਤੇ ਹੋਰ ਕਈ ਬਿਮਾਰੀਆਂ ਦਾ ਇਲਾਜ ਐਕਯੂਪਰੈਸ਼ਰ ਥਰੈਪੀ ਰਾਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਜਸਵੰਤ ਸਿੰਘ ਪ੍ਰਧਾਨ ਕਰਮਯੋਗੀ ਚੈਰੀਟੇਬਲ ਸੋਸਾਇਟੀ ਫਗਵਾੜਾ ਨੇ ਕਿਹਾ ਕਿ ਨੈਕਸਜਨ ਐਂਡਵਾਂਸ ਐਕਯੂਪਰੈਸ਼ਰ ਸੈਂਟਰ ਫਗਵਾੜਾ ਅਤੇ ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ ਵਲੋਂ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਉਪਰਾਲੇ ਸਲਾਹੁਣਯੋਗ ਹਨ।ਆਖਿਰ ਵਿੱਚ ਪ੍ਰਧਾਨ ਕਿਰਪਾਲ ਸਿੰਘ ਪਰਮਾਰ ਅਤੇ ਪ੍ਰਬੰਧਕਾਂ ਨੇ ਡਾਕਟਰਾਂ ਅਤੇ ਨੈਕਸਜਨ ਐਂਡਵਾਂਸ ਐਕਯੂਪਰੈਸ਼ਰ ਸੈਂਟਰ ਫਗਵਾੜਾ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮੋਹਣ ਸਿੰਘ ਅਤੇ ਪ੍ਰਬੰਧਕਾਂ ਵਲੋਂ ਡਾ.ਰਣਜੀਤ ਸਿੰਘ, ਡਾ. ਸਵਰਨ ਕੌਰ,ਡਾ. ਇੰਦਰਜੀਤ ਕਮਲ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ।ਇਸ ਮੌਕੇ  ਰਣਜੀਤ ਸਿੰਘ ਡੀਏਟੀ,ਐਮ ਡੀ ਐਕੂ ਅਤੇ ਡਾਕਟਰ ਸਵਰਨ ਕੌਰ,ਦਵਿੰਦਰ ਸਿੰਘ ਰੋਹਿਤ ਸ਼ੁਭਮ ਸੁਮਨਪ੍ਰੀਤ ਕੌਰ,ਨਰਿੰਦਰ ਕੌਰ,ਨਵਰੂਪ ਕੌਰ ਅਤੇ ਪ੍ਰਬੰਧਕਾਂ ਵਿੱਚ ਮਨਜੋਤ ਸਿੰਘ ਜਸਵਾਲ,ਅਵਤਾਰ ਸਿੰਘ ਭੋਗਲ,ਅਜੀਤ ਸਿੰਘ ਨਸੀਰਾਬਾਦ,ਸ਼ਨੀ ਮੇਹਤਾ,ਹਰਜੀਤ ਸਿੰਘ ਜਸਵਾਲ,ਅਕਾਸ਼ਦੀਪ ਸਾਹਨੀ ਤੋਂ ਇਲਾਵਾ ਇਲਾਕਾ ਵਾਸੀ ਸੰਗਤਾਂ ਹਾਜ਼ਰ ਸਨ ।

NO COMMENTS