ਨਰਮੇ ਦਾ ਰੇਟ ਘੱਟ ਲਗਾਉਣ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਨੇ ਨੈਸ਼ਨਲ ਹਾਈਵੇ ਤੇ ਲਗਾਇਆ ਜਾਮ

0
53

ਸਰਦੂਲਗੜ੍ਹ,12 ਅਕਤੂਬਰ (ਸਾਰਾ ਯਹਾ / ਬਲਜੀਤ ਪਾਲ)ਪੰਜਾਬ ਕਿਸਾਨ ਯੂਨੀਅਨ ਵੱਲੋ ਕਿਸਾਨਾ ਦੀ ਨਮੀ
ਦੇ ਨਾਮ ਤੇ ਨਰਮੇ ਦੇ ਰੇਟਾ ਤੇ ਕੀਤੀ ਜਾ ਰਹੀ ਲੁੱਟ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ
ਵੱਲੋ ਬਲਾਕ ਝੂਨੀਰ ਦੇ ਪ੍ਰਧਾਨ ਅਮਰੀਕ ਸਿੰਘ ਕੋਟਧਰਮੂ ਦੀ ਅਗਵਾਈ ਵਿੱਚ ਨੈਸ਼ਨਲ ਹਾਈਵੇ
ਤੇ ਧਰਨਾ ਲਗਾ ਦਿੱਤਾ ਇਸ ਮੋਕੇ ਤੇ ਧਰਨੇ ਨੂੰ ਸੰਬੋਧਿਨ ਕਰਦਿਆ ਅਮਰੀਕ ਸਿੰਘ ਨੇ ਕਿਹਾ
ਕਿ ਸੀ.ਸੀ.ਆਈ ਨਰਮੇ ਦੀ ਨਮੀ ਦੀ ਆੜ ਵਿੱਚ ਕਿਸਾਨਾ ਦ ੀਲੁੱਟ ਕਰ ਰਹੀ ਹੈ ਉਨ੍ਹਾ ਨੇ
ਕਿਹਾ ਸੀ.ਸੀ.ਆਈ ਵੱਲੋ ਕਿਸਾਨਾ ਦਾ ਨਰਮਾ ਜਾਣਬੁੱਝ ਕੇ ਨਹੀ ਖਰੀਦੀਆ ਜਾਂਦਾ ਜਦ ਇਹ
ਨਮੀ ਦਾ ਬਹਾਨਾ ਲਾਕੇ ਕਿਸਾਨਾ ਦੇ ਨਰਮੇ ਦੀ ਬੋਲੀ ਨਹੀ ਲਗਾਉਦੇ ਤਾਂ ਕਿਸਾਨਾ ਨੂੰ
ਮਜਬੂਰਨ ਨਰਮਾ ਪ੍ਰਾਈਵੇਟ ਵਿਉਪਾਰੀਆ ਨੂੰ ਆਪਣਾ ਨਰਮਾ ੪੫੦੦ ਸੋ ਤੋ ਲੈਕੇ ੪੭੦੦ ਰੁਪਏ
ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਣਾ ਪੈਂਦਾ ਹੈ ਜਦ ਕਿ ਸਰਕਾਰੀ ਰੇਟ ੫੭੨੫ ਰੁਪਏ
ਪ੍ਰਤੀ ਕੁਇੰਟਲ ਹੈ ਜਿਸ ਕਾਰਨ ਮਿਲੀਭੁਗਤ ਕਰਕੇ ਕਿਸਾਨਾ ਦੀ ਲੁੱਟ ਕੀਤੀ ਜਾ ਰਹੀ
ਹੈ।ਇਸ ਧਰਨੇ ਵਿੱਚ ਲੀਲਾ ਸਿੰਘ ਉੱਡਤ,ਦਰਸ਼ਨ ਸਿੰਘ ਸਾਹਨੇਵਾਲੀ,ਗੁਰਬਖਸ ਸਿੰਘ ਨੰਦ
ਗੜ੍ਹ ਅਤੇ ਪ੍ਰੇਮੀ ਨੰਦਗੜ ਆਦਿ ਮੋਜੂਦ ਸਨ।ਮੋਕੇ ਤੇ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ
ਗੋਇਲ ਅਤੇ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਕੱਤਰ ਜਗਤਾਰ ਸਿੰਘ ਫੱਗੂ ਨੇ ਪਹੁੰਚਕੇ
ਕਿਸਾਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾ ਦੇ ਨਰਮੇ ਦੀ ਬੋਲੀ ਕਰਵਾ ਦਿੱਤੀ ਜਾਵੇਗੀ
ਤਾਂ ਯੂਨੀਅਨ ਵੱਲੋ ਧਰਨਾ ਚੁੱਕ ਦਿੱਤਾ ਉਸ ਤੋ ਬਾਅਦ ਕਿਸਾਨਾ ਦੇ ਨਰਮੇ ਦੀ ਖਰੀਦ
ਸਰਕਾਰੀ ਰੇਟ ਤੇ ਕਰ ਦਿੱਤੀ ਗਈ।ਜਦ ਇਸ ਸੰਬੰਧ ਵਿੱਚ ਸੀ.ਸੀ.ਆਈ ਸਰਦੂਲਗੜ੍ਹ ਦੇ
ਇੰਸਪੈਕਟਰ ਬਾਬੂ ਲਾਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾ ਨੇ ਫੋਨ ਨਹੀ ਚੁੱਕਿਆ।ਇਸ
ਸੰਬੰਧ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਸੀ.ਸੀ.ਆਈ ੮% ਤੋ
ਲੈਕੇ ੧੨% ਨਮੀ ਵਾਲੇ ਨਰਮੇ ਦੀ ਖਰੀਦ ਕਰ ਰਹੀ ਉਸ ਤੋ ਵੱਧ ਨਮੀ ਵਾਲਾ ਨਰਮਾ ਸੀ.ਸੀ.ਆਈ
ਨਹੀ ਖਰੀਦ ਰਹੀ ਜਿਸ ਕਾਰਨ ਇਹ ਪਰੇਸ਼ਾਨੀ ਆ ਗਈ ਸੀ ਪਰੰਤੂ ਕਿਸਾਨਾ ਨਾਲ ਗੱਲਬਾਤ ਕਰਕੇ
ਮਸਲਾ ਹੱਲ ਕਰ ਦਿੱਤਾ ਗਿਆ ਹੈ।ਧਰਨਾ ੨ ਘੰਟੇ ਜਾਰੀ ਰਿਹਾ ਜਿਸ ਕਾਰਨ  ਲੋਕਾ ਨੂੰ ਕਾਫੀ
ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

NO COMMENTS