*ਨਰਮੇ ਤੇ ਪਈ ਸੁੰਡੀ ਅਤੇ ਵਰਤੀਆਂ ਗਈਆਂ ਰੇਹਾਂ ਸਪਰੇਹਾਂ ਦੇ ਮਾਮਲੇ ਤੇ ਜਾਂਚ ਸ਼ੁਰੂ: ਭੱਟੀ*

0
91


ਬੁਢਲਾਡਾ 1 ਅਕਤੂਬਰ(ਸਾਰਾ ਯਹਾਂ/ਅਮਨ ਮਹਿਤਾ ) —- ਨਰਮੇ ਤੇ ਪਈ ਸੁੰਡੀ, ਵਰਤੀਆਂ ਗਈਆਂ ਰੇਹਾਂ-ਸਪਰੇਹਾਂ ਦੇ ਮਾਮਲੇ ਦੀ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਵੱਲੋਂ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰਭਾਵਿਤ ਹੋਈਆਂ ਫਸਲਾਂ ਦਾ ਨਿਰੀਖਣ ਕਰਕੇ ਮਾਲਵੇ ਦਾ ਚੱਕਰ ਲਗਾਉਣ ਲਈ ਬੇਨਤੀ ਕੀਤੀ ਗਈ ਹੈ। ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨੇ ਸੂਬੇ ਦੇ ਨਵੇਂ ਬਣੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਨਰਮੇ ਨੂੰ ਵੱਡੀ ਤਦਾਦ ਵਿੱਚ ਪਈ ਸੁੰਡੀ, ਇਸ ਲਈ ਵਰਤੀਆਂ ਗਈਆਂ ਰੇਹਾਂ ਅਤੇ ਸਪਰੇਹਾਂ ਆਦਿ ਦੇ ਮਾਮਲੇ ਦੀ ਜਾਂਚ ਲਈ ਉੱਚ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਜੋ ਜਲਦੀ ਹੀ ਕਾਰਵਾਈ ਕਰੇਗੀ। ਜੋ ਵੀ ਇਸ ਵਿੱਚ ਜਿੰਮੇਵਾਰ ਪਾਇਆ ਗਿਆ ਉਸ ਨੂੰ ਸਰਕਾਰ ਵੱਲੋਂ ਬਖਸਿਆ ਨਹੀਂ ਜਾਵੇਗਾ। ਰਣਜੀਤ ਕੋਰ ਭੱਟੀ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਛੇਤੀ ਹੀ ਖੇਤੀਬਾੜੀ ਮੰਤਰੀ ਨਰਮੇ ਤੇ ਪਈ ਸੁੰਡੀ ਦੇ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਅਦ ਕਿਸਾਨਾਂ ਦੀ ਭਲਾਈ ਲਈ ਅਗਲਾ ਕਦਮ ਚੁੱਕਣਗੇ ਅਤੇ ਦੇਖਿਆ ਜਾਵੇਗਾ ਕਿ ਇਹ ਸੁੰਡੀ ਕਿਨ੍ਹਾਂ ਕਾਰਨਾਂ ਕਰਕੇ ਨਰਮੇ ਨੂੰ ਪਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਰਹਿੰਦੇ ਸਮੇਂ ਦੌਰਾਨ ਸਾਰੇ ਵਾਅਦੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਬੀਬੀ ਰਣਜੀਤ ਕੌਰ ਭੱਟੀ ਨੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਿਲ ਹੋਣ ਤੇ ਬੁੱਕਾ ਦੇ ਕੇ ਵਧਾਈ ਵੀ ਦਿੱਤੀ। ਇਸ ਮੌਕੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ।

NO COMMENTS