*ਨਰਮੇਂ ਦੀ ਕਰੰਡ ਭੰਨਣ ਨਾਲ ਬੀਜ ਚੰਗੀ ਤਰ੍ਹਾਂ ਉੱਗਣ ਵਿੱਚ ਹੋ ਸਕਦਾ ਸਹਾਈ*

0
23

ਮਾਨਸਾ, 06 ਮਈ (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ ) : ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਕਰੰਡ ਹੋਏ ਨਰਮੇ ਦੀ ਫਸਲ ਦਾ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਸੁਰੇਸ਼ ਕੁਮਾਰ ਅਤੇ ਸਹਾਇਕ ਕਪਾਹ ਵਿਸਥਾਰ ਅਫ਼ਸਰ ਡਾ. ਮਨੋਜ ਕੁਮਾਰ ਵੱਲੋਂ ਪਿੰਡ ਤਾਮਕੋਟ ਵਿਖੇ ਕਿਸਾਨ ਬਲਵੀਰ ਸਿੰਘ ਦੇ ਖੇਤ ਵਿੱਚ ਨਿਰੀਖੱਣ ਕੀਤਾ ਗਿਆ।
ਨਿਰੀਖਣ ਮੌਕੇ ਪਿੰਡ ਤਾਮਕੋਟ ਦੇ ਕਿਸਾਨ ਬਲਵੀਰ ਸਿੰਘ ਪੁੱਤਰ ਬੰਤ ਸਿੰਘ ਨੇ ਦੱਸਿਆ ਕਿ ਕਰੰਡ ਹੋਏ ਨਰਮੇਂ ਦੀ ਕਰੰਡ ਭੰਨ ਦਿੱਤੀ ਜਾਵੇ ਤਾਂ ਇਹ ਬੀਜ ਨੂੰ ਚੰਗੀ ਤਰ੍ਹਾਂ ਉੱਗਣ ਵਿੱਚ ਸਹਾਈ ਹੋ ਸਕਦਾ ਹੈ ਅਤੇ ਕਿਸਾਨ ਦਾ ਆਰਥਿਕ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ।
ਇਸ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵੱਲੋਂ ਉਨਤ ਕਿਸਾਨ ਮਿਸਨ ਤਹਿਤ 3 ਏਕੜ ਰਕਬੇ ਵਿੱਚ ਨਰਮੇਂ ਦੀ ਫਸਲ ਦੀ ਬਿਜਾਈ ਕਰਵਾਈ ਗਈ। ਬਿਜਾਈ ਕਰਨ ਸਮੇਂ ਕਿਸਾਨ ਨੂੰ ਡਾ. ਮਨੋਜ ਕੁਮਾਰ ਸਹਾਇਕ ਕਪਾਹ ਵਿਸਥਾਰ ਅਫਸਰ ਮਾਨਸਾ ਵੱਲੋਂ ਦੱਸਿਆ ਗਿਆ ਕਿ ਨਰਮੇਂ ਲਈ 20 ਕਿਲੋ ਪੋਟਾਸ ਅਤੇ 10 ਕਿਲੋ ਜਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਬਿਜਾਈ ਕੀਤੀ ਜਾਵੇ, ਤਾਂ ਜੋ ਨਰਮੇਂ ਵਿੱਚ ਕਿਸੇ ਕਿਸਮ ਦੀ ਖੁਰਾਕੀ ਤੱਤਾਂ ਦੀ ਘਾਟ ਨਾ ਆਵੇ ਅਤੇ ਫਸਲ ਦੇ ਝਾੜ ਉਪਰ ਕੋਈ ਬੁਰਾ ਪ੍ਰਭਾਵ ਨਾ ਪਵੇ।
ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਸ਼੍ਰੀ ਪਰਾਗਦੀਪ ਸਿੰਘ ਬੀ.ਟੀ.ਐਮ ਅਤੇ ਸ਼੍ਰੀ ਸੱਤਾ ਸਿੰਘ ਕਿਸਾਨ ਮੌਜੂਦ ਸਨ।    

NO COMMENTS