*ਨਰਮਾ ਦਾ ਮੁਆਵਜਾ ਘੱਟ ਦੇਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਚੰਨੀ ਦੇ ਫਲ਼ੈਕਸਾ ਦੇ ਕਾਲਿਖ ਪੋਚੀ*

0
50

ਸਰਦੂਲਗੜ੍ਹ,31 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ): ਭਾਰਤੀ ਪੰਜਾਬ ਸਰਕਾਰ ਵੱਲੋੰ ਨਰਮਾ ਖਰਾਬੇ ਦਾ ਮੁਆਵਜਾ ਘੱਟ ਦੇਣ ਦੇ ਵਿਰੋਧ ਚ ਕਿਸਾਨ ਯੂਨੀਅਨ ਉਗਰਾਹਾਂ ਵੱਲੋੰ ਕਿਸਾਨ ਆਗੂ
ਮਲਕੀਤ ਸਿੰਘ ਕੋਟਧਰਮੂ ਦੀ ਅਗਵਾਈ ਵਿੱਚ ਕਸਬਾ ਝੁਨੀਰ ਵਿਖੇ ਪੰਜਾਬ ਦੇ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਦੇ ਲੱਗੇ ਫਲੈਕਸਾ ਬੋਰਡਾ ਅਤੇ ਬੱਸਾ ਉੱਪਰ ਲੱਗੇ ਫਲੈਕਸ ਤੇ ਕਾਲਿਖ ਪੋਚ ਕਿ ਰੋਸ਼ ਪ੍ਰਗਟ ਕੀਤਾ।ਇਸ ਮੋਕੇ ਮਲਕੀਤ ਸਿੰਘ ਕੋਟਧਰਮੂ ਅਤੇ ਭੋਲਾ ਸਿੰਘ ਲਾਲਿਆ ਵਾਲੀ
ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋੰ ਕਿਸਾਨਾਂ ਨੂੰ ਨਰਮੇ
ਦਾ ਮੁਆਵਜਾ 2 ਹਜਾਰ ਰੁਪਏ ਤੋ ਲੈਕੇ 12 ਹਜਾਰ ਰੁਪਏ ਦੇਣ ਦਾ ਐਲਾਨ ਅੰਨਦਾਤਾ ਨਾਲ ਕੋਝਾ
ਮਜਾਕ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪ੍ਰਤੀ ਏਕੜ 25 ਹਜਾਰ ਦੇ ਕਰੀਬ ਖਰਚ ਆਉਦਾ
ਹੈ ।ਜਿਨ੍ਹਾ ਤੱਕ ਕਿਸਾਨਾ ਨੂੰ ਉਨ੍ਹਾ ਦੀ ਫਸਲ ਦਾ 50 ਹਜਾਰ ਰੁਪਏ
ਪ੍ਰਤੀ ਏਕੜ ਮੁਆਵਜਾ ਨਹੀ ਦਿੱਤਾ ਜਾਦਾਂ ਉਨਾਂ ਤੱਕ ਇਹ ਵਿਰੋਧ ਜਾਰੀ ਰਹੇਗਾ। ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਚੰਨੀ ਤੋ ਪੂਰੀ ਉਮੀਦ ਸੀ
ਕਿ ਇਹ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਨੂੰ ਦੂਰ ਕਰੇਗਾ ਅਤੇ ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਪੂਰਾ ਮੁਆਵਜਾ ਦਿੱਤਾ ਜਾਵੇਗਾ ਪਰ ਚੰਨੀ ਸਰਕਾਰ ਨੇ ਵੀ
ਕਿਸਾਨਾਂ ਦੀਆਂ ਆਸਾ ਤੇ ਪਾਣੀ ਫੇਰ ਦਿੱਤਾ।ਇਸ ਮੋਕੇ ਤੇ ਦਲੇਲ ਸਿੰਘ ਮੀਆ, ਮਨਜੀਤ ਸਿੰਘ ਖਾਲਸਾ ਰਾਮਾਨੰਦੀ, ਮਲਕੀਤ ਸਿੰਘ ਭੰਮੇ ਖੁਰਦ ਅਤੇ ਰਾਏ ਸਿੰਘ ਝੇਰਿਆ ਵਾਲੀ ਆਦਿ ਮੋਜੂਦ ਸਨ।
ਕੈਂਪਸ਼ਨ: ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਮੁੱਖ ਮੰਤਰੀ ਦੇ ਫਲ਼ੈਕਸਾ ਤੇ ਕਿਸਾਨ
ਆਗੂ ਕਾਲਿਖ ਪੋਚਦੇ ਹੋਏ।

NO COMMENTS