ਨਜਾਇਜ਼ ਅਸਲੇ ਸਮੇਤ 1 ਮੁਲਜਿਮ ਕਾਬੂ, ਮੁਲਜਿਮ ਪਾਸੋਂ 1 ਪਿਸਟਲ 315 ਬੋਰ ਦੇਸੀ ਬਰਾਮਦ

0
42

ਮਾਨਸਾ, 06—03—2021:(ਸਾਰਾ ਯਹਾਂ /ਮੁੱਖ ਸੰਪਾਦਕ) ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਕਿ ਮਾਨਸਾ ਪੁਲਿਸ ਨੇ ਸਮਾਜ ਵਿਰੋਧੀ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ
ਤਹਿਤ ਕਾਰਵਾਈ ਕਰਦਿਆਂ ਆਬਕਾਰੀ ਸਟਾਫ ਮਾਨਸਾ ਦੇ ਇੰਚਾਰਜ ਥਾਣੇਦਾਰ ਸੁਖਜੀਤ ਸਿੰਘ ਸਮੇਤ ਪੁਲਿਸ ਪਾਰਟੀ
ਵੱਲੋਂ ਮੁਲਜਿਮ ਰਾਮਪਾਲ ਸਿੰਘ ਉਰਫ ਵਾਦੂ ਪੁੱਤਰ ਰੱਖਾ ਸਿੰਘ ਵਾਸੀ ਬਰਨਾਲਾ (ਥਾਣਾ ਸਦਰ ਮਾਨਸਾ) ਨੂੰ ਕਾਬੂ
ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਿਮ ਪਾਸੋਂ 1 ਪਿਸਟਲ 315 ਬੋਰ ਦੇਸੀ ਸਮੇਤ 2 ਜਿੰਦਾਂ
ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਏ ਗਏ ਹਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਆਬਕਾਰੀ
ਸਟਾਫ ਮਾਨਸਾ ਦੀ ਪੁਲਿਸ ਪਾਰਟੀ ਰੇਡ ਦੇ ਸਬੰਧ ਵਿੱਚ ਪਿੰਡ ਜੁਵਾਹਰਕੇ ਤੋਂ ਬਰਨਾਲਾ ਨੂੰ ਜਾ ਰਹੀ ਸੀ ਤਾਂ ਬਾਹੱਦ
ਪਿੰਡ ਬਰਨਾਲਾ ਅੱਗੋ ਆ ਰਹੇ ਇੱਕ ਵਿਅਕਤੀ ਦੀ ਸ਼ੱਕ ਦੀ ਬਿਨਾਹ ਤੇ ਤਲਾਸ਼ੀ ਕੀਤੀ ਤਾਂ ਉਸ ਪਾਸੋਂ 1 ਪਿਸਟਲ
315 ਬੋਰ ਦੇਸੀ ਸਮੇਤ 2 ਕਾਰਤੂਸ ਜਿੰਦਾਂ ਬਰਾਮਦ ਹੋਣ ਤੇ ਉਸਨੂੰ ਮੌਕਾ ਤੇ ਕਾਬੂ ਕਰਕੇ ਬਰਾਮਦ ਮਾਲ ਨੂੰ ਕਬਜਾ
ਪੁਲਿਸ ਵਿੱਚ ਲਿਆ ਗਿਆ। ਜਿਸਦੇ ਵਿਰੁੱਧ ਮੁਕੱਦਮਾ ਨੰਬਰ 73 ਮਿਤੀ 05—03—2021 ਅ/ਧ 25/54/59 ਅਸਲਾ
ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ,
ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋ ਲੈ ਕੇ ਆਇਆ ਸੀ ਅਤੇ ਉਸਦਾ ਕੀ ਮਕਸਦ ਸੀ,
ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS