*ਨਜਾਇਜ਼ ਅਸਲੇ ਦੇ ਮੁਕੱਦਮੇ ਵਿੱਚ ਮੁਲਜਿਮ ਕੀਤਾ ਕਾਬੂ,ਮੁਲਜਿਮ ਪਾਸੋਂ 1 ਪਿਸਟਲ 32 ਬੋਰ ਸਮੇਤ 22 ਰੌਦ ਕੀਤੇ ਬਰਾਮਦ*

0
28

ਮਾਨਸਾ, 03—02—2022  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਕਿ ਵਿਧਾਨ ਸਭਾ ਚੋਣਾਂ—2022 ਦੇ ਮੱਦੇਨਜ਼ਰ ਚੋਣ—ਜਾਬਤੇ ਦੀ ਪਾਲਣਾ ਵਿੱਚ ਮਾਨਸਾ ਪੁਲਿਸ ਨੇ
ਸਮਾਜ ਵਿਰੋਧੀ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੁਲਜਿਮ ਜਗਤਾਰ ਸਿੰਘ
ਪੁੱਤਰ ਦਰਸ਼ਨ ਸਿੰਘ ਵਾਸੀ ਭੁਪਾਲ ਕਲਾਂ ਨੂੰ ਕਾਬ ੂ ਕਰਕੇ ਉਸ ਵਿਰੁੱਧ ਆਰਮਜ ਐਕਟ ਦਾ ਮੁਕੱਦਮਾ ਦਰਜ਼ ਕਰਕੇ
ਵੱਡੀ ਸਫਲਤਾਂ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਿਮ ਪਾਸੋਂ 1 ਪਿਸਟਲ 32 ਬੋਰ ਸਮੇਤ 22 ਰੌਂਦ ਬਰਾਮਦ ਕਰਕੇ
ਕਬਜਾ ਪੁਲਿਸ ਵਿੱਚ ਲਏ ਗਏ ਹਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ
02—02—2022 ਨੂੰ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਨਾਕਾਬ ੰਦੀ ਡੀ.ਸੀ. ਤਿੰਕੋਨੀ ਮਾਨਸਾ ਵਿਖੇ
ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਸਰਦੂਲਗੜ ਸਾਈਡ ਤੋਂ ਇੱਕ ਸਵਿੱਫਟ
ਕਾਰ ਨੰ:ਪੀਬੀ.13ਬੀ.ਐਚ—3699 ਆਈ। ਜਿਸਨੂੰ ਰੋਕ ਕੇ ਕਾਰ ਅਤੇ ਡਰਾਇਵਰ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 1
ਪਿਸਟਲ 32 ਬੋਰ ਸਮੇਤ 22 ਰੌਂਦ ਬਰਾਮਦ ਹੋਣ ਤੇ ਮੁਲਜਿਮ ਜਗਤਾਰ ਸਿੰਘ ਨੂੰ ਕਾਬ ੂ ਕੀਤਾ ਗਿਆ। ਮੁਲਜਿਮ ਵੱਲੋਂ
ਚੋਣ—ਜਾਬਤਾ ਲੱਗਿਆ ਹੋਣ ਕਰਕੇ ਜਿਲਾ ਮੈਜਿਸਟਰੇਟ ਮਾਨਸਾ ਜੀ ਦੇ ਹੁਕਮ ਦੀ ਉਲੰਘਣਾ ਕਰਦਿਆ ਨਜਾਇਜ
ਅਸਲਾ—ਐਮੋਨੀਸ਼ਨ ਰੱਖਣ ਸਬੰਧੀ ਉਸਦੇ ਵਿਰੁੱਧ ਮੁਕੱਦਮਾ ਨੰਬਰ 25 ਮਿਤੀ 02—02—2022 ਅ/ਧ 25/54/59
ਅਸਲਾ ਐਕਟ ਅਤ ੇ 188 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਚੋਣ ਜਾਬਤਾ ਲੱਗਿਆ ਹੋਣ ਦੇ ਬਾਵਜੂਦ ਉਹ ਕਿੱਥੋ ਲੈ ਕੇ ਆਇਆ ਸੀ
ਅਤ ੇ ਉਸਦਾ ਕੀ ਮਕਸਦ ਸੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS