ਨਗਰ ਸੁਧਾਰ ਸਭਾ ਵੱਲੋਂ ਐਸ ਡੀ ਐਮ ਡੈੱਚਲਵਾਲ ਦੀ ਤਰੱਕੀ ਤੇ ਦਿੱਤੀ ਵਧਾਈ ਅਤੇ ਸਿਰੋਪਾਓ ਨਾਲ ਕੀਤਾ ਸਨਮਾਨ

0
87

ਬੁਢਲਾਡਾ 29 ਮਈ ( (ਸਾਰਾ ਯਹਾ/ ਅਮਨ ਮਹਿਤਾ): ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਦੇ ਆਗੂਆਂ ਨੇ ਐਸ ਡੀ ਐਮ  ਅਦਿਤਿਆ ਡੈੱਚਲਵਾਲ ਆਈ ਏ ਐੱਸ ਨੂੰ ਏ ਡੀ ਸੀ ਬਰਨਾਲਾ ਵਜੋਂ ਤਰੱਕੀ ਹੋਣ ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਵੱਲੋਂ ਤਕਰੀਬਨ ਡੇਢ ਸਾਲ ਐਸ ਡੀ ਐਮ ਬੁਢਲਾਡਾ ਦੇ ਤੌਰ ਤੇ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਸੁਧਾਰ ਸਭਾ ਦੇ ਨੁਮਾਇੰਦਿਆਂ ਨੇ ਡੈੱਚਲਵਾਲ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ।  ਇਸ ਮੌਕੇ ਤੇ ਨਗਰ ਸੁਧਾਰ ਸਭਾ ਦੇ ਆਗੂਆਂ ਸਤਪਾਲ ਸਿੰਘ ਕਟੌਦੀਆ, ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸੁਸ਼ੀਲ ਬਾਂਸਲ , ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਜੱਸੀ ਮਘਾਣੀਆਂ ਵਾਲੇ ਮੌਜੂਦ ਸਨ।   ਉਕਤ ਆਗੂਆਂ ਅਤੇ ਅਦਿੱਤਿਆ ਡੈੱਚਲਵਾਲ ਨੇ ਸੁਖਾਵੇਂ ਮਾਹੌਲ ਵਿੱਚ ਹੋਈ ਮਿਲਣੀ ਦੌਰਾਨ ਪਿਛਲੇ ਅਰਸੇ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ । ਆਗੂਆਂ ਨੇ ਉਨ੍ਹਾਂ ਦੇ ਭਵਿੱਖ ਚ ਹੋਰ ਤਰੱਕੀ ਹੋਣ ਦੀ ਵੀ ਕਾਮਨਾ ਕੀਤੀ ।

NO COMMENTS