ਬੁਢਲਾਡਾ – (ਸਾਰਾ ਯਹਾਂ/ਮਹਿਤਾ ਅਮਨ)– ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਸ਼ਹਿਰ ਦੇ ਸੱਦੇ ਅੱਜ ਦੇ ਸ਼ਹਿਰ ਦੇ ਲੋਕਾਂ ਦੇ ਇਕੱਠ ਨੇ ਸੀਵਰੇਜ ਸਿਸਟਮ ਦੇ ਨਾਕਸ ਪ੍ਰਬੰਧ ਸਮੇਤ ਹੋਰ ਮੰਗਾਂ ਮਸਲਿਆਂ ਨੂੰ ਲੈ ਕੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਜਿਸ ਦੀ ਤਿਆਰੀ ਸਬੰਧੀ ਦਸਤਖ਼ਤੀ ਮੁਹਿੰਮ ਸਮੇਤ ਵਾਰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ।
ਅੱਜ ਦੇ ਇਕੱਠ ਵਿੱਚ ਬੋਲਦਿਆਂ ਨਗਰ ਸੁਧਾਰ ਸਭਾ ਬੁਢਲਾਡਾ ਦੇ ਸੀਨੀਅਰ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪ੍ਰੇਮ ਸਿੰਘ ਦੋਦੜਾ ਅਤੇ ਸਤਪਾਲ ਸਿੰਘ ਕਟੌਦੀਆ ਨੇ ਨਗਰ ਕੌਂਸਲ ਬੁਢਲਾਡਾ , ਪ੍ਰਸ਼ਾਸਨ ਅਤੇ ਸਰਕਾਰ ਨੂੰ 30 ਜੁਲਾਈ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਸ਼ਹਿਰ ਦੇ ਇੰਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ 30 ਜੁਲਾਈ ਸ਼ਾਮ 6 ਵਜੇ ਰਾਮਲੀਲਾ ਗਰਾਉਂਡ ਬੁਢਲਾਡਾ ਵਿਖੇ ਸ਼ਹਿਰ ਦਾ ਇਕੱਠ ਸੱਦਕੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੇ ਨਾਕਸ ਪ੍ਰਬੰਧ ਤੋਂ ਸ਼ਹਿਰ ਵਾਸੀ ਡਾਹਢੇ ਦੁੱਖੀ ਹਨ। ਸੜਕਾਂ ਅਤੇ ਗਲੀਆਂ ਸਮੇਤ ਸੀਵਰੇਜ ਦੇ ਓਵਰ ਫਲੋਅ ਹੋਣ ਕਰਕੇ ਹਰੇਕ ਵਾਰਡ ਵਿੱਚ ਗੰਦਾ ਪਾਣੀ ਖੜਾ ਹੈ। ਜਿਸ ਨਾਲ ਡੇਂਗੂ , ਮਲੇਰੀਆ ਜਿਹੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਪੀਣ ਦੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਸਪਲਾਈ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਦੀ ਐਨ ਓ ਸੀ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਹਨ। ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਕੁਲੇਕਟਰ ਰੇਟਾਂ ਵਿੱਚ ਹਾਲਾਂ ਕੁਝ ਸਮਾਂ ਗਿਆ ਸੀ ਹੁਣ ਫੇਰ ਡਿਪਟੀ ਕਮਿਸ਼ਨਰ ਮਾਨਸਾ ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਜੋ ਕਿ ਸਰਾਸਰ ਬੇਇਨਸਾਫੀ ਹੋਵੇਗੀ।
ਉਨ੍ਹਾਂ ਸਮੁੱਚੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਘਰਸ਼ ਵਿੱਚ ਸਾਥ ਦੇਣ।
ਅੱਜ ਦੀ ਮੀਟਿੰਗ ਵਿੱਚ ਸ਼ਹਿਰ ਦੇ ਕਰੀਬ 15 ਵਾਰਡਾਂ ਵਿੱਚ ਸਰਗਰਮੀ ਕਰਨ ਸਬੰਧੀ ਵਾਰਡ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਫੈਸਲਾ ਕੀਤਾ ਕਿ ਸੰਸਥਾ ਦੀ ਆਗੂ ਟੀਮ ਹਰ ਵਾਰਡ ਵਿੱਚ ਜਾ ਕੇ ਲੋਕਾਂ ਨੂੰ ਚੇਤਨ ਕਰਕੇ ਲਾਮਬੰਦ ਕਰੇਗੀ।
ਮੀਟਿੰਗ ਵਿੱਚ ਐਡਵੋਕੇਟ ਉਮਰਿੰਦਰ ਸਿੰਘ ਚਹਿਲ , ਜਰਨੈਲ ਸਿੰਘ ਮਿਸਤਰੀ , ਮਾ.ਰਘੁਨਾਥ ਸਿੰਗਲਾ , ਭੂਸ਼ਨ ਵਰਮਾ ਚਿਮਨ ਲਾਲ ਕਾਕਾ , ਤਰਜੀਤ ਸਿੰਘ ਚਹਿਲ , ਹਰਪ੍ਰੀਤ ਸਿੰਘ ਪਿਆਰੀ , ਪਵਨ ਨੇਵਟੀਆ , ਰਾਮ ਗੋਪਾਲ , ਜਸਦੇਵ ਸਿੰਘ ਅੱਕਾਂਵਾਲੀ , ਪ੍ਰੇਮ ਕੁਮਾਰ ਗਰਗ ਐਮ.ਸੀ. , ਕੁਸਦੀਪ ਸ਼ਰਮਾ , ਗਗਨ ਦਾਸ ਵੈਰਾਗੀ , ਗੁਰਦੀਪ ਸਿੰਘ ਰਾਣਾ , ਪਵਨ ਨੇਵਟੀਆ , ਰਮੇਸ਼ ਕੁਮਾਰ , ਮਾ. ਅਮਰੀਕ ਸਿੰਘ , ਬਲਵੀਰ ਸਿੰਘ ਮਘਾਣੀਆਂ , ਕਰਨੈਲ ਸਿੰਘ ਖਾਲਸਾ , ਜਗਮੋਹਨ ਜੋਨੀ , ਦੇਵ ਰਾਜ ਗਰਗ , ਧਰਮਪਾਲ ਆਦਿ ਬਹੁਤ ਸਾਰੇ ਸ਼ਹਿਰੀ ਪੰਤਵੰਤੇ ਸ਼ਾਮਲ ਸਨ।