ਨਗਰ ਸੁਧਾਰ ਸਭਾ ਬੁਢਲਾਡਾ ਦੇ ਸਮੱਰਥਨ ਵਾਲੇ ਪੰਜ ਆਜ਼ਾਦ ਅਤੇ ਤਿੰਨ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਏ ਜੇਤੂ

0
282

ਬੁਢਲਾਡਾ 18,ਫਰਵਰੀ (ਸਾਰਾ ਯਹਾ /ਅਮਨ ਮਹਿਤਾ) ਨਗਰ ਸੁਧਾਰ ਸਭਾ ਬੁਢਲਾਡਾ ਨੇ ਸ਼ਹਿਰ ਦੇ ਵੋਟਰਾਂ ਵੱਲੋਂ ਸੰਸਥਾ ਦੇ ਸਮੱਰਥਨ ਵਾਲੇ ਪੰਜ ਆਜਾਦ ਉਮੀਦਵਾਰਾਂ ਅਤੇ ਤਿੰਨ ਕਾਂਗਰਸ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਜਿਤਾਉਣ ਪ੍ਰਤੀ ਧੰਨਵਾਦ ਕੀਤਾ ਹੈ ਅਤੇ ਸ਼ਹਿਰ ਦੇ ਵੋਟਰਾਂ ਦੁਆਰਾ ਦਿੱਤੇ ਫਤਵੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ।  ਨਗਰ ਸੁਧਾਰ ਸਭਾ ਨੇ ਸਾਰੇ ਵਾਰਡਾਂ ਵਿੱਚ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ।    ਨਗਰ ਸੁਧਾਰ ਸਭਾ ਬੁਢਲਾਡਾ ਦੀ ਮੀਟਿੰਗ ਬੀਤੀ ਰਾਤ ਸ: ਪ੍ਰੇਮ ਸਿੰਘ ਦੋਦੜਾ ਦੀ ਪ੍ਰਧਾਨਗੀ ਹੇਠ ਹੋਈ ।   ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਸਭਾ ਬੁਢਲਾਡਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ , ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਚੇਅਰਮੈਨ ਸਤਪਾਲ ਸਿੰਘ ਕਟੌਦੀਆ ਅਤੇ ਕਾਨੂੰਨੀ ਸਲਾਹਕਾਰ ਸੁਸ਼ੀਲ ਕੁਮਾਰ ਬਾਂਸਲ ਨੇ ਦੱਸਿਆ ਕਿ ਪੰਜ ਜੇਤੂ ਉਮੀਦਵਾਰਾਂ ਵਿੱਚ ਵਾਰਡ ਨੰਬਰ 2 ਤੋਂ ਸੁਭਾਸ਼ ਵਰਮਾ , ਵਾਰਡ ਨੰਬਰ 5 ਤੋ ਸੁਖਪਾਲ ਕੌਰ , ਵਾਰਡ ਨੰਬਰ 6 ਤੋਂ ਦਰਸ਼ਨ ਸਿੰਘ ਦਰਸ਼ੀ , ਵਾਰਡ ਨੰਬਰ 13 ਤੋਂ ਕੰਚਨ ਮਦਾਨ  ਅਤੇ ਵਾਰਡ ਨੰਬਰ 14 ਤੋਂ ਪਰੇਮ ਕੁਮਾਰ ਗਰਗ ਸ਼ਾਮਲ ਹਨ। ਉਪਰੋਕ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤੇ ਸਮੱਰਥਨ ਨਾਲ ਜੇਤੂ ਉਮੀਦਵਾਰਾਂ ਵਿੱਚ ਵਾਰਡ ਨੰਬਰ 12 ਤੋਂ ਨਰੇਸ਼ ਕੁਮਾਰ , ਵਾਰਡ ਨੰਬਰ 15 ਤੋਂ ਗੁਰਪ੍ਰੀਤ ਕੌਰ ਚਹਿਲ ਅਤੇ ਵਾਰਡ ਨੰਬਰ 19 ਤੋਂ ਨਰਿੰਦਰ ਕੌਰ ਵਿਰਕ ਸ਼ਾਮਲ ਹਨ।    ਨਗਰ ਸੁਧਾਰ ਸੁਧਾਰ ਦੇ ਆਗੂਆਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਨੋਰਥ ਨਗਰ ਕੌਂਸਲ ਬੁਢਲਾਡਾ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣਾ ਅਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੈ। ਇਸ ਮਕਸਦ ਲਈ ਨਗਰ ਸੁਧਾਰ ਸਭਾ ਬੁਢਲਾਡਾ ਦਿਨ ਰਾਤ ਇੱਕ ਕਰਕੇ ਕੰਮ ਕਰੇਗੀ।   ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਨਗਰ ਕੌਂਸਲ ਬੁਢਲਾਡਾ ਦੇ ਕਾਬਜ਼ ਧੜਿਆਂ ਦੀ ਕਾਰਗੁਜ਼ਾਰੀ ਨੇ ਦਰਸਾ ਦਿੱਤਾ ਹੈ ਕਿ ਉਨ੍ਹਾਂ ਨੇ ਐਮ.ਸੀ ਸਾਹਿਬਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਅਨੇਕਾਂ ਹੱਥਕੰਡੇ ਵਰਤੇ ਹਨ ਅਤੇ ਸ਼ਹਿਰ ਦੇ ਵਿਕਾਸ ਦੀ ਬਜਾਏ ਗ੍ਰਾਂਟਾ ਦੇ ਪੈਸੇ ਵਿੱਚ ਵੱਡੇ ਪੱਧਰ ‘ਤੇ ਧਾਂਦਲੀਆਂ ਕਰਕੇ ਲੱਖਾਂ-ਕਰੋੜਾਂ ਦੇ ਘਪਲੇ ਕੀਤੇ ਹਨ।  ਆਗੂਆਂ ਨੇ ਉਮੀਦ ਪ੍ਰਗਟਾਈ ਕਿ ਸ਼ਹਿਰ ਦੇ ਨਵੇਂ ਚੁਣੇ 19 ਦੇ 19 ਮਿਉਂਸਪਲ ਕੌਂਸਲਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਪੂਰਾ ਤਾਣ ਲਾ ਦੇਣਗੇ।    ਮੀਟਿੰਗ ਵਿੱਚ ਮਾ.ਰਘੁਨਾਥ ਸਿੰਗਲਾ , ਅਵਤਾਰ ਸਿੰਘ ( ਸੇਵਾਮੁਕਤ ਪੁਲਿਸ ਅਧਿਕਾਰੀ ) , ਜੱਸੀ ਸਵਰਨਕਾਰ ਸੰਘ , ਹਰਦਿਆਲ ਸਿੰਘ ਦਾਤੇਵਾਸ , ਪਵਨ ਨੇਵਟੀਆ , ਲਵਲੀ ਕਾਠ , ਰਾਜਿੰਦਰ ਸਿੰਘ ਸੋਨੂੰ ਕੋਹਲੀ , ਵਿਸ਼ਾਲ ਰਿਸ਼ੀ , ਮੇਜਰ ਸਿੰਘ ਬੁਢਲਾਡਾ , ਜਰਨੈਲ ਸਿੰਘ ਮਿਸਤਰੀ , ਗਗਨ ਦਾਸ ਵੈਰਾਗੀ ਆਦਿ ਸ਼ਾਮਲ ਹੋਏ।

NO COMMENTS