ਨਗਰ ਸੁਧਾਰ ਸਭਾ ਦੇ ਆਗੂਆਂ ਨੇ ਨਵੇਂ ਆਏ ਐਸ ਡੀ ਐਮ ਦਾ ਕੀਤਾ ਸਵਾਗਤ

0
105

ਬੁਢਲਾਡਾ 12 ਜੂਨ (ਸਾਰਾ ਯਹਾ/ ਅਮਨ ਮਹਿਤਾ ): : ਸਥਾਨਕ ਸਬ ਡਵੀਜ਼ਨ ਦੇ ਨਵੇਂ ਐਸਡੀਐਮ ਸਾਗਰ ਸੇਤੀਆ ਦਾ ਅੱਜ ਨਗਰ ਸੁਧਾਰ ਸਭਾ ਵੱਲੋਂ ਸਵਾਗਤ ਕੀਤਾ ਗਿਆ। ਸੰਸਥਾ ਦੇ ਆਗੂਆਂ ਨੇ ਐਸਡੀਐਮ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਜਾਂ ਹੋਰ ਕਾਰਜਾਂ ਵਿੱਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ। ਸੰਸਥਾ ਦੇ ਆਗੂਆਂ ਨੇ ਐਸਡੀਐਮ ਸਾਹਿਬ ਵੱਲੋਂ ਪ੍ਰਸ਼ਾਸਨ ਦੀ ਤਰਫੋਂ ਆਸ ਪ੍ਰਗਟ ਕੀਤੀ ਕਿ ਸ਼ਹਿਰ ਦੀਆਂ ਸਮੱਸਿਆਵਾਂ ਸਫ਼ਾਈ, ਪੀਣ ਦੇ ਪਾਣੀ, ਗੰਦੇ ਪਾਣੀ ਦੀ ਨਿਕਾਸੀ ਸੜਕਾਂ ਆਦਿ ਵਲ ਉਚੇਚਾ ਧਿਆਨ ਦੇ ਕੇ ਹੱਲ ਕਰਨਗੇ। ਇਸ ਮੌਕੇ ਵਫਦ ਵਿੱਚ ਸੱਤਪਾਲ ਸਿੰਘ ਕਟੌਦੀਆ, ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤੀਸ਼ ਸਿੰਗਲਾ, ਐਡਵੋਕੇਟ ਸੁਸ਼ੀਲ ਬਾਂਸਲ, ਬਲਵਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ।

NO COMMENTS