*ਨਗਰ ਕੌਸਲ ਦੇ ਦੁਕਾਨਦਾਰਾਂ ਖਿਲਾਫ ਮਤੇ ਦਾ ਅਕਾਲੀ ਦਲ ਕਰੇਗਾ ਸਖਤ ਵਿਰੋਧ- ਰਾਜੇਸ਼ ਸਿੰਗਲਾ*

0
110

ਬਰੇਟਾ 23,ਜੂਨ (ਸਾਰਾ ਯਹਾਂ/ਰੀਤਵਾਲ) ਕੋਰੋਨਾ ਨੂੰ ਲੈ ਕੇ ਲੱਗੇ ਲਾਕਡਉਨ ਕਾਰਨ ਲੋਕਾਂ ਨੂੰ ਪਹਿਲਾਂ
ਤੋ ਹੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਦੁਕਾਨਦਾਰਾਂ ਤੇ ਨਗਰ
ਕੌਸਲ ਵੱਲੋ ਹੁਣ ਨਵੇ ਫਰਮਾਨ ਜਾਰੀ ਕਰ ਕੇ ਗਰੀਬ ਛੋਟੇ ਦੁਕਾਨਦਾਰਾਂ ਖਿਲਾਫ ਕਾਰਵਾਈ
ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ । ਜਿਸ ਦਾ ਏਜੰਡਾ ਜਾਰੀ ਹੋਣ ਤੋ ਬਾਅਦ ਕੌਸਲ ਦੀ ਇਸ
ਕਾਰਵਾਈ ਦੀ ਸਥਾਨਕ ਦੁਕਾਨਦਾਰਾਂ ਵੱਲੋ ਨਿੰਦਾ ਕੀਤੀ ਜਾ ਰਹੀ ਹੈ । ਇਸ ਕਾਰਵਾਈ ਦੇ
ਵਿਰੋਧ ਵਿੱਚ ਸ੍ਰੋਮਣੀ ਅਕਾਲੀ ਦਲ ਦੁਕਾਨਦਾਰਾਂ ਦੇ ਹੱਕ ਵਿੱਚ ਮੋਢੇ ਨਾਲ ਮੋਢਾ ਜੋੜ ਕੇ
ਖੜ੍ਹੇਗਾ । ਨਗਰ ਕੌਸਲ ਦੇ ਇਸ ਮਤੇ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਰੇਟਾ ਸ਼ਹਿਰੀ ਦੀ
ਇੱਕ ਮੀਟਿੰਗ ਸ਼ਹਿਰੀ ਪ੍ਰਧਾਨ ਰਾਜੇਸ਼ ਸਿੰਗਲਾ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ
ਰਾਜੇਸ਼ ਸਿੰਗਲਾ ਨੇ ਕਿਹਾ ਕਿ ਬਰੇਟਾ ਦੇ ਮੇਨ ਬਜਾਰ ਵਿੱਚ ਕੁਝ ਜਰੂਰਤਵੰਦ ਦੁਕਾਨਦਾਰਾਂ
ਵੱਲੋ ਆਪਣੀਆਂ ਦੁਕਾਨਾਂ ਅੱਗੇ ਵੇਚ ਦਿੱਤੀਆਂ ਗਈਆਂ ਹਨ ਅਤੇ ਇਹ ਦੁਕਾਨਾਂ ਦੁਸਰੇ
ਲੋੜਬੰਦ ਦੁਕਾਨਦਾਰਾਂ ਵੱਲੋ ਲੈ ਕੇ ਅਪਣੇ ਬੱਚਿਆਂ ਲਈ ਰੋਟੀ ਰੋਜੀ ਦਾ ਜੁਗਾੜ ਕੀਤਾ ਜਾ
ਰਿਹਾ ਹੈ ਅਤੇ ਕੁਝ ਦੁਕਾਨਦਾਰ ਆਰਥਿਕ ਮੰਦੀ ਕਾਰਨ ਮਜਬੂਰਨ ਕੌਸਲ ਪਾਸ ਕਿਰਾਇਆ
ਅਦਾ ਨਹੀ ਕਰ ਸਕੇ । ਜਿਸ ਸਬੰਧੀ ਨਗਰ ਕੌਸਲ ਵੱਲੋ 25 ਜੂਨ ਨੂੰ ਕੌਸਲਰਾਂ ਦੀ ਇੱਕ ਮੀਟਿੰਗ
ਬੁਲਾਈ ਗਈ ਹੈ। ਜਿਸ ਵਿੱਚ ਇਹਨਾਂ ਦੁਕਾਨਦਾਰਾਂ ਖਿਲਾਫ ਪੀ.ਪੀ. ਐਕਟ ਅਧੀਨ ਕਾਰਵਾਈ
ਕਰਕੇ ਦੁਕਾਨਦਾਰਾਂ ਦੀ ਮਾਲਕੀ ਖਤਮ ਕਰਕੇ ਕਬਜਾ ਕਰਨ ਦੀ ਕਾਰਵਾਈ ਦਾ ਏਜੰਡਾ ਰੱਖਿਆ
ਗਿਆ ਹੈ।ਸਿੰਗਲਾ ਨੇ ਕਿਹਾ ਕਿ,ਇਹ ਦੁਕਾਨਦਾਰ ਪਹਿਲਾਂ ਹੀ ਮੰਦੀ ਦੇ ਝੰਬੇ ਪਏ ਨੇ
ੳੁੱਪਰੋ ਕੌਸਲ ਵੱਲੋ ਮਾੜੀ ਨੀਅਤ ਨਾਲ ਇਹਨਾਂ ਦੀਆਂ ਦੁਕਾਨਾਂ ਖੋਹ ਕੇ ਇਹਨਾਂ
ਦੁਕਾਨਦਾਰਾਂ ਨੂੰ ਬਰਬਾਦ ਕਰਨ ਤੇ ਉੱਤਰ ਆਈ ਹੈ , ਜਦੋ ਕਿ ਸ਼ਹਿਰ ਵਿੱਚ ਹੋ ਰਹੇ
ਕੰਮਾਂ ਵਿੱਚ ਵੱਡੇ ਪੱਧਰ ਤੇ ਬੇਨਿਯਮੀਆਂ ਹੋ ਰਹੀਆਂ ਹਨ ਅਤੇ ਇਸ ਸਮੇ ਮੌਜੂਦਾ
ਸਰਕਾਰ ਦੇ ਕੁਝ ਸਿਆਸੀ ਆਗੂ ਕੌਸਲ ਵਿੱਚ ਘਪਲੇ ਕਰ ਕੇ ਆਪਣੀਆਂ ਜੇਬਾਂ ਭਰ ਰਹੇ ਹਨ ।
ਇਹਨਾਂ ਘਪਲਿਆਂ ਖਿਲਾਫ ਬੋਲਣ ਦੀ ਬਜਾਏ ਗਰੀਬ ਦੁਕਾਨਦਾਰਾਂ ਨੂੰ ਬੇਘਰ ਕਰਨ ਦੀਆਂ
ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਇਹ ਦੁਕਾਨਦਾਰਾਂ ਦੇ ਵਿਰੋਧੀ
ਮਤੇ ਦਾ ਸਖਤ ਵਿਰੋਧ ਕਰੇਗਾ ਅਤੇ ਕਿਸੇ ਵੀ ਕੀਮਤ ਤੇ ਇਹ ਮਤਾ ਪਾਸ ਨਹੀ ਹੋਣ ਦਿੱਤਾ
ਜਾਵੇਗਾ।ਇਸ ਮੀਟਿੰਗ ਵਿੱਚ ਕੌਸਲਰ ਨੀਲਮ ਬਾਲੀ,ਕੌਸਲਰ ਵਿਨੋਦ ਸਿੰਗਲਾ,ਯੂਥ ਅਕਾਲੀ ਦਲ
ਪੰਜਾਬ ਦੇ ਮੀਤ ਪ੍ਰਧਾਨ ਦਲਵੀਰ ਸਿੰਘ ਕਾਲਾ ਜਵੰਧਾ,ਯੂਥ ਅਕਾਲੀ ਦਲ ਸ਼ਹਿਰੀ ਬਰੇਟਾ ਦੇ
ਪ੍ਰਧਾਨ ਲਖਵਿੰਦਰ ਸਿੰਘ ਵਿੱਕੀ,ਈਸ਼ਵਰ ਮਿੱਤਲ,ਰਾਜ ਕੁਮਾਰ ਸਿਧਾਨੀ,ਅਸ਼ੋਕ ਗੋਇਲ,ਰਾਜ
ਮਿੱਤਲ,ਕੁਲਵੀਰ ਸਿੰਘ ਜੁਗਲਾਨ,ਮਹਿੰਦਰਪਾਲ,ਪ੍ਰੇਮ ਜਿੰਦਲ,ਪ੍ਰਵੀਨ ਬਾਂਸਲ,ਸੰਜੀਵ

ਗਰਗ,ਸੁਰੇਸ਼ ਕੁਮਾਰ ਮੋਜੂਦ ਸਨ। ਜਦ ਇਸ ਮਾਮਲੇ ਨੂੰ ਲੈ ਕੌਸਲ ਦੇ ਅਧਿਕਾਰੀ ਵਿਜੈ ਜੈਨ
ਨਾਲ ਰਾਬਿਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਇਸ ਸਬੰਧੀ 25 ਜੂਨ ਨੂੰ ਮੀਟਿੰਗ
ਰੱਖੀ ਹੋਈ ਹੈ । ਅਗਲੀ ਕਾਰਵਾਈ ਬਾਰੇ ਮੀੀਟੰਗ ਤੋਂ ਬਾਅਦ ਹੀ ਪਤਾ ਚੱਲੇਗਾ ਕੀ ਬਣੇਗਾ

NO COMMENTS