ਨਗਰ ਕੌਂਸਲ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਚ ਅਸਫਲ..!! ਸਿਰਫ ਫਾਈਲਾਂ ਤੱਕ ਸੀਮਤ ਹਨ ਕਾਨੂੰਨ

0
60

ਬਰੇਟਾ 31 ਅਕਤੂਬਰ (ਸਾਰਾ ਯਹਾ /ਰੀਤਵਾਲ) ਤਿਉਹਾਰਾਂ ਦਾ ਸਮਾਂ ਤੇ ਮੰਡੀ ‘ਚ ਝੋਨੇ ਅਤੇ ਨਰਮੇ ਦੀ ਫਸਲ ਦੀ ਆਮਦ ਹੋਣ ਕਾਰਨ
ਸ਼ਹਿਰ ‘ਚ ਟ੍ਰੈਫਿਕ ਦੀ ਸਮੱਸਿਆ ਵੱਧਦੀ ਜਾ ਰਹੀ ਹੈ । ਇਸ ਤੋਂ ਇਲਾਵਾ ਬਾਜਾਰਾਂ ਵਿੱਚ ਕੁਝ ਦੁਕਾਨਦਾਰਾਂ
ਵੱਲੋਂ ਆਪਣੇ ਸਮਾਨ ਨੂੰ ਸੜਕ ਉੱਪਰ ਰੱਖ ਕੇ ਅੱਧੀ ਸੜਕ ਹੀ ਘੇਰੀ ਹੁੰਦੀ ਹੈ । ਜਿਸਨੂੰ ਲੈ ਕੇ ਸੜਕ
aੁੱਪਰ ਰਾਹਗੀਰਾਂ ਲਈ ਬਹੁਤ ਘੱਟ ਥਾਂ ਬਚਦੀ ਹੈ ਅਤੇ ਇਸ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪੈਂਦਾ
ਹੈ । ਇਸੇ ਤਰਾਂ੍ਹ ਸਥਾਨਕ ਸ਼ਹਿਰ ‘ਚ ਵੀ ਅਸਰ ਰਸੂਖ ਲੋਕਾਂ ਅਤੇ ਕੁਝ ਦੁਕਾਨਦਾਰਾਂ ਵੱਲੋਂ ਧੜਾ-ਧੜ
ਨਜਾਇਜ ਕਬਜ਼ੇ ਕੀਤੇ ਜਾ ਰਹੇ ਹਨ । ਜਿਸ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ
ਹੈ , ਪਤਾ ਨਹੀਂ ਵਾਰ ਵਾਰ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ
ਕਾਰਵਾਈ ਕਰਨ ਤੋਂ ਕਿਉਂ ਟਾਲਾ ਵੱਟ ਰਿਹਾ ਹੈ। ਕਈ ਵਾਰ ਦੇਖਣ ‘ਚ ਆਇਆ ਹੈ ਕਿ ਰਾਹਗਿਰ ਜਾਮ ਕਾਰਨ
ਇਕ-ਦੂਜੇ ਨਾਲ ਰਾਹ ਲੈਣ ਲਈ ਝਗੜਦੇ ਰਹਿੰਦੇ ਹਨ ਅਤੇ ਕੁਝ ਦੁਕਾਨਦਾਰ ਰਸਤੇ ਫ਼#੩੯;ਚ ਪਏ ਸਾਮਾਨ ਨੂੰ ਚੁੱਕਣ
ਦੀ ਬਜਾਏ ਦੁਕਾਨਾਂ ਫ਼#੩੯;ਚ ਬੈਠ ਕੇ ਤਮਾਸ਼ਾ ਦੇਖਦੇ ਰਹਿੰਦੇ ਹਨ । ਜੇਕਰ ਕਦੇ ਗਲਤੀ ਨਾਲ ਰਾਹਗੀਰਾਂ ਦਾ
ਵਾਹਨ ਜਾਂ ਟਾਇਰ ਰਸਤੇ ਫ਼#੩੯;ਚ ਸਜਾਏ ਇਨ੍ਹਾਂ ਦੇ ਸਾਮਾਨ ਨੂੰ ਲੱਗ ਜਾਵੇ ਤਾਂ ਦੁਕਾਨਦਾਰ ਲੜਨ ਨੂੰ ਬਹੁਤੀ ਦੇਰ
ਨਹੀਂ ਕਰਦੇ। ਹਾਲਾਂਕਿ ਹਾਈਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਸਲਾਂ ਆਦਿ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ
ਜਿੱਥੇ ਵੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਨੂੰ ਤੁਰੰਤ ਚੁੱਕਵਾਇਆ ਜਾਵੇ ਪਰ ਬਰੇਟਾ ‘ਚ ਮਾਣਯੋਗ ਉੱਚ
ਅਦਾਲਤ ਅਤੇ ਸਰਕਾਰਾਂ ਵਲੋਂ ਨਜਾਇਜ ਕਬਜਿਆਂ ਸਬੰਧੀ ਦਿੱਤੇ ਸਖਤ ਨਿਰਦੇਸ਼ਾਂ ਵੱਲ ਕੋਈ ਧਿਆਨ ਨਹੀਂ
ਦਿੱਤਾ ਜਾ ਰਿਹਾ । ਇਸ ਸਮੱਸਿਆ ਦਾ ਠੋਸ ਹੱਲ ਨਾ ਹੁੰਦਾ ਦੇਖਕੇ ਕੁਝ ਲੋਕ ਇਹ ਵੀ ਕਹਿੰਦੇ ਵੀ ਸੁਣੇ ਜਾ
ਰਹੇ ਹਨ ਕਿ ਲਗਦਾ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਜੁਮੇਵਾਰੀ ਨਜਾਇਜ ਕਬਜੇ ਹਟਵਾਉਣ ਦੀ ਨਹੀਂ
ਸਗੋਂ ਕਰਵਾਉਣ ਦੀ ਹੈ । ਦੱਸਣਯਗ ਹੈ ਕਿ ਇਹ ਨਜਾਇਜ ਕਬਜੇ ਸਟਾਲਾਂ ਵਾਲੀ ਗਲੀ, ਮੇਨ ਬਜ਼ਾਰ ,ਕ੍ਰਿਸ਼ਨਾਂ
ਮੰਦਿਰ ਚੌਕ ਤੋਂ ਇਲਾਵਾ ਅਨੇਕਾਂ ਹੀ ਹੋਰ ਥਾਂਵਾਂ ਫ਼#੩੯;ਤੇ ਧਰਮ ਦੀ ਆੜ ‘ਚ ਵੀ ਕੀਤੇ ਹੋਏ ਦੇਖੇ ਜਾ
ਸਕਦੇ ਹਨ । ਆਮ ਲੋਕਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹੋ ਜਿਹੇ ਕੀਤੇ ਨਜ਼ਾਇਜ਼ ਕਬਜ਼ਿਆਂ ਤੇ
ਤੁਰੰਤ ਧਿਆਨ ਦੇ ਕੇ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਇਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ
ਚਾਹੀਦੀ ਹੈ । ਜਿਸ ਨਾਲ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ । ਜਦ ਇਸ ਸਬੰਧੀ ਕਾਰਜ ਸਾਧਕ
ਅਫਸਰ ਵਿਜੈ ਜਿੰਦਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਬੁਢਲਾਡਾ ਵਾਂਗ ਬਰੇਟਾ ‘ਚ ਵੀ ਨਜਾਇਜ
ਕਬਜਿਆਂ ਦੀ ਸਮੱਸਿਆ ਦਾ ਠੋਸ ਹੱਲ ਕੀਤਾ ਜਾ ਰਿਹਾ ਹੈ ।

NO COMMENTS