*ਨਗਰ ਕੌਂਸਲ ਮਾਨਸਾ ਵੱਲੋਂ 1 ਅਕਤੂਬਰ ਨੂੰ ਇੱਕ ਘੰਟਾ ਤੇ ਇੱਕ ਸਾਥ ਮੁਹਿੰਮ ਤਹਿਤ ਕੀਤੀ ਜਾਵੇਗੀ ਸਫਾਈ*

0
157

ਮਾਨਸਾ 30 ਸਤੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): 2 ਅਕਤੂਬਰ ਨੂੰ ਗਾਂਧੀ ਜਯੰਤੀ ਨੂੰ ਲੈ ਕੇ ਨਗਰ ਕੌਸਲ ਮਾਨਸਾ ਵੱਲੋਂ ਇੱਕ ਘੰਟਾ ਇੱਕ ਸਾਥ ਤਹਿਤ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਇਹ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਬਿਪਨ ਕੁਮਾਰ ਨੇ ਦੱਸਿਆ ਕਿ 1 ਅਕਤੂਬਰ ਨੂੰ ਸਵੇਰੇ 10 ਵਜੇ ਇੱਕ ਘੰਟਾ ਇੱਕ ਸਾਥ ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਕੂੜਾ ਰਹਿਤ ਅਤੇ ਸਾਫ ਸੁਥਰਾ ਵਾਤਾਵਰਣ ਸਿਰਜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਚੁਣੀਆਂ ਗਈਆਂ ਜਨਤਕ ਥਾਵਾਂ ਦੀ ਸਫਾਈ ਕਰਕੇ ਕੂੜਾ ਪ੍ਰਬੰਧਨ ਲਈ ਨਜਦੀਕੀ ਵੇਸਟ ਮੈਨੇਜਮੈਂਟ ਯੂਨਿਟ ਨੂੰ ਭੇਜਿਆ ਜਾਵੇਗਾ।
ਉਨ੍ਹਾਂ ਸ਼ਹਿਰ ਵਾਸੀਆ,ਸਮਾਜਿਕ ,ਧਾਰਮਿਕ ,ਵਿੱਦਿਅਕ ਸੰਸਥਾਵਾਂ,ਵੈਲਫੇਅਰ ਐਸੋਸੀਏਸ਼ਨ, ਮਾਰਕਿਟ ਐਸੋਸੀਏਸ਼ਨ,ਯੂਥ ਕਲੱਬਾਂ,ਸਰਕਾਰੀ ਤੇ ਗੈਰ–ਸਰਕਾਰੀ ਅਤੇ ਹੋਟਲ ਢਾਬਿਆਂ ਨਾਲ ਸਬੰਧਿਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਚ ਵੱਧ ਤੋਂ ਵੱਧ ਯੋਗਦਾਨ ਪਾਉਣ, ਤਾਂ ਜੋ ਅਸੀ ਇਸ ਮੁਹਿੰਮ ਰਾਹੀਂ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਸਕੇ।
ਕਾਰਜਸਾਧਕ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਅੰਦਰ ਸਿੰਗਲ ਯੂਜ ਪਲਾਸਟਿਕ,ਪਲਾਸਟਿਕ ਦੇ ਲਿਫਾਫੇ ਅਤੇ ਹੋਰ ਪਲਾਸਟਿਕ ਥਰਮੋਕੋਲ ਮਟੀਰੀਅਲ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕੂੜਾ ਨਾ ਸਾੜਿਆ ਜਾਵੇ, ਕਿਉਕਿ ਇਹ ਸਿਹਤ ਅਤੇ ਵਾਤਾਵਰਨ ਲਈ ਬਹੁਤ ਹੀ ਹਾਨੀਕਾਰਕ ਹਨ।

NO COMMENTS