ਮਾਨਸਾ 16 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਨਗਰ ਕੌਂਸਲ ਮਾਨਸਾ ਵਿਖੇ ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਅਤੇ ਬਾਕੀ ਛੇ ਮੁਲਾਜਮਾ ਤੇ ਸਟੇਟ ਵਿਜੀਲੈਂਸ ਪੁਲਸ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਦੀ ਜਮਾਨਤ ਅਰਜੀ ਤੇ ਸੁਣਵਾਈ ਕਰਦਿਆ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪ੍ਰਧਾਨ ਵਿਜੇ ਕੁਮਾਰ ਦੀ ਅਗਾਊਂ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ। ਜਿਸਤੇ ਚਲਦਿਆ ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਨਗਰ ਕੌਂਸਲ ਮਾਨਸਾ ਤੋਂ ਲਗਾਤਾਰ ਪਿਛਲੇ ਹਫਤੇ ਤੋਂ ਗੈਰਹਾਜ਼ਰ ਚੱਲ ਰਹੇ ਹਨ। ਨਗਰ ਕੌਂਸਲ ਮਾਨਸਾ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਇਕ ਵਾਰ ਫੇਰ ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਸਾਂਭ ਲਿਆ ਹੈ। ਇਸਤੇ ਚਲਦਿਆ ਨਗਰ ਕੌਂਸਲ ਦੇ 12 ਕੌਸਲਰਾ ਨੇ ਪ੍ਰਧਾਨ ਨਗਰ ਕੌਂਸਲ ਵਿਜੇ ਕੁਮਾਰ ਦੇ ਕੰਮਾ ਤੇ ਬੇਭਰੋਸਗੀ ਜਤਾਂਉਦਿਆ ਨਗਰ ਕੌਂਸਲ ਪ੍ਰਧਾਨ ਨੂੰ ਭਰੋਸੇ ਦਾ ਵੋਟ ਹਾਸਿਲ ਕਰਨ ਲਈ ਰੈਕੂਜੀਸ਼ਨ ਕਾਰਜਸਾਧਕ ਅਫਸਰ ਮਾਨਸਾ ਨੂੰ ਦਿੱਤੀ ਹੈ। ਇਸਤੇ ਨਗਰ ਕੌਂਸਲ ਦੇ ਕੌਂਸਲਰਾ ਨੇ ਕਿਹਾ ਕਿ ਸਾਰੇ ਕੌਂਸਲਰ ਇਕਜੁੱਟ ਹਨ ਅਤੇ ਪ੍ਰਧਾਨ ਦੀਆ ਗਤੀਵਿਧੀਆ ਕਰਕੇ ਸੰਪੂਰਨ ਬਹੁਮਤ ਨਾਲ ਪ੍ਰਧਾਨ ਵਿਜੇ ਕੁਮਾਰ ਨੂੰ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਤੋਂ ਆਉਣ ਵਾਲੇ ਦਿਨਾ ਚ ਉਤਾਰ ਦਿੱਤਾ ਜਾਵੇਗਾ।