*ਨਗਰ ਕੌਂਸਲ ਮਾਨਸਾ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ-ਕਾਮਰੇਡ ਘਣੀਸਾ਼ਮ ਨਿੱਕੂ*

0
143

ਮਾਨਸਾ,10 ਮਈ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਗੱਜਣ ਸਿੰਘ ਟਾਡੀਆ ਭਵਨ ਵਿਖੇ  ਸੀਪੀਆਈ ਐਮ ਦੀ ਸ਼ਹਿਰੀ ਕਮੇਟੀ  ਦੀ ਮੀਟਿੰਗ ਹੋਈ ਜਿਸ ਵਿੱਚ ਵਿਚਾਰਿਆ ਗਿਆ ਸਥਾਨਕ ਨਗਰ ਕੌਂਸਲ ਮਾਨਸਾ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ ਇਸ ਮੌਕੇ  ਸੀ ਪੀ ਆਈ ਐੱਮ ਦੇ ਜ਼ਿਲਾ ਸਕੱਤਰੇਤ ਮੈਂਬਰ ਅਤੇ ਸ਼ਹਿਰੀ ਸਕੱਤਰ ਕਾਮਰੇਡ ਘਣੀਸਾ਼ਮ ਨਿੱਕੂ ਜੀ ਵੱਲੋਂ  ਸਥਾਨਕ ਭ੍ਰਿਸ਼ਟਾਚਾਰ ਦਾ ਅੱਡਾ ਬਣੀ  ਨਗਰ ਕੌਂਸਲ ਮਾਨਸਾ ਦੇ NOC ਨਾਮ ਤੇ ਮੋਟੇ ਪੈਸੇ ਵਸੂਲੇ ਜਾ ਰਹੇ ਹਨ  ਇਸ ਦੇ ਸਬੰਧ ਵਿਚ ਅੱਜ ਮੁੱਖ ਮੰਤਰੀ ਪੰਜਾਬ ਤੇ ਲੋਕਲ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮਾਨਸਾ ਦੇ ਮੁਲਾਜਮਾਂ ਵੱਲੋਂ ਜੋ ਪਲਾਟਾਂ ਦੀਆ ਐਨ.ਓ.ਸੀ. ਜਾਰੀ ਕੀਤੀਆ ਜਾਂਦੀਆਂ ਹਨ ਉਹ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਹੋ ਰਹੀ ਹੈ। ਇਹ ਕਿ ਨਗਰ ਕੌਂਸਲ ਦਫਤਰ ਮਾਨਸਾ ਵਿਖੇ  ਰਿਸ਼ਵਤ ਮੰਗਦੇ ਹਨ ਅਤੇ ਜੋ ਵਿਅਕਤੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਦਿੰਦੇ ਹਨ ਉਹਨਾਂ ਨੂੰ ਐਨ.ਓ.ਸੀ ਜਾਰੀ ਕਰ ਦਿੰਦੇ ਹਨ ਅਤੇ ਜੋ ਵਿਅਕਤੀ ਰਿਸ਼ਵਤ ਤੋਂ ਮਨਾ ਕਰ ਦਿੰਦਾ ਹੈ ਉਸਨੂੰ ਐਨ.ਓ.ਸੀ ਨਹੀਂ ਦਿੱਤੀ ਜਾਂਦੀ। ਇਹ ਕਿ ਜੋ ਨਗਰ ਕੌਂਸਲ ਵਿੱਚ ਐਨ.ਓ.ਸੀ ਜਾਰੀ ਕਰਦੇ ਹਨ ਉਹਨਾਂ ਪਾਸ 2-2 ਲੱਖ ਰੁਪਏ ਦੇ ਮੋਬਾਇਲ ਅਤੇ ਮਹਿੰਗੀਆ ਘੜੀਆ ਹਨ ਅਤੇ ਇੰਨਾ ਪਾਸ ਹੋਰ ਵੀ ਜਾਇਦਾਦਾ ਹਨ। ਇਹ ਕਿ ਨਗਰ ਕੌਂਸਲ ਮਾਨਸਾ ਦੇ ਕੁਝ ਅਧਿਕਾਰੀ ਲੋਕਾਂ ਨੂੰ ਭੱਦੀ ਸ਼ਬਦਾਵਲੀ ਬੋਲਦੇ ਹਨ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਦੇ ਹਨ। ਇਹ ਕਿ ਐਨ.ਓ.ਸੀ ਦੇ ਘਪਲੇਬਾਜੀ ਕਰਕੇ ਪੰਜਾਬ ਸਰਕਾਰ ਦੇ ਮਾਲ ਮਹਿਕਮੇ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਲਈ ਉਨ੍ਹਾਂ ਕਿਹਾ ਕਿ ਇਸ ਦੀ ਵਿਸ਼ੇਸ਼ ਤੌਰ ਤੇ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਨਗਰ ਕੌਂਸਲ ਮਾਨਸਾ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ।

NO COMMENTS