*ਨਗਰ ਕੌਂਸਲ ਭੀਖੀ ਵਿੱਚ ਆਪ ਦਾ ਸੱਪਸ਼ਟ ਬਹੁਮੱਤ :- ਡਾ. ਵਿਜੈ ਸਿੰਗਲਾ ਸਰਬ ਸੰਮਤੀ ਨਾਲ ਸੁਖਪ੍ਰੀਤ ਕੌਰ ਪ੍ਰਧਾਨ, ਪੱਪੀ ਸਿੰਘ ਅਤੇ ਪਰਵਿੰਦਰ ਸਿੰਘ ਗੋਰਾ ਵਾਈਸ ਪ੍ਰਧਾਨ ਚੁਣੇ ਗਏ*

0
48

ਮਾਧਸਾ, 10 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਹੋਇਆ ਨਗਰ ਕੌਂਸਲ ਭੀਖੀ ਦੀਆਂ ਚੋਣਾਂ ਹੋਣ ਤੋਂ ਬਾਅਦ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਸਨ ਓਹ੍ਹ ਅੱਜ ਉਸ ਸਮੇਂ ਬੰਦ ਹੋ ਗਈਆਂ ਜੋ ਭੀਖੀ ਨਗਰ ਕੌਂਸਲ ਦੀ ਚੋਣ ਦੋਰਾਨ ਜਿੱਤੇ ਆਜ਼ਾਦ ਉਮੀਦਵਾਰਾਂ ਦੁਆਰਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਹੋ ਰਹੇ ਵਿਕਾਸ ਦੇ ਕੰਮਾਂ ਨੂੰ ਦੇਖ ਹੋਏ ਵਾਰਡ ਨੰਬਰ 6 ਵਿੱਚੋਂ ਰਾਮ ਸਿੰਘ ਅਤੇ ਵਾਰਡ ਨੰਬਰ 8 ਵਿੱਚੋਂ ਪਰਵਿੰਦਰ ਸਿੰਘ ਗੋਰਾ ਨੇ ਐੱਮ ਐੱਲ ਏ ਡਾ ਵਿਜੈ ਸਿੰਗਲਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਡਾ ਵਿਜੈ ਸਿੰਗਲਾ ਦੇ ਦੱਸਣ ਅਨੁਸਾਰ ਇਹਨਾਂ ਕੌਂਸਲਰਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਭੀਖੀ ਚ ਸਪਸ਼ੱਟ ਬਹੁਮੱਤ ਸਾਬਿਤ ਹੋ ਗਿਆ ਹੈ। ਜਿਸ ਕਰਕੇ ਅੱਜ ਭੀਖੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਵੀ ਸਰਬ ਸੰਮਤੀ ਨਾਲ ਹੀ ਕਰਵਾ ਦਿੱਤੀ ਗਈ ਹੈ। ਵਾਰਡ ਨੰਬਰ 13 ਤੋਂ ਆਪ ਦੇ ਉਮੀਦਵਾਰ ਸੁਖਪ੍ਰੀਤ ਕੌਰ ਜਿਨ੍ਹਾਂ ਨੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕੀਤੀ ਸੀ ਓਹਨਾ ਨੂੰ ਸੰਮਤੀ ਨਾਲ ਹੀ ਭੀਖੀ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਅਤੇ ਓਹਨਾ ਦੇ ਨਾਲ ਹੀ ਵਾਰਡ ਨੰਬਰ 10 ਤੋਂ ਜਿੱਤੇ ਉਮੀਦਵਾਰ ਪੱਪੀ ਸਿੰਘ ਅਤੇ ਵਾਰਡ ਨੰਬਰ 8 ਵਿੱਚੋ ਜਿੱਤੇ ਉਮੀਦਵਾਰ ਪਰਵਿੰਦਰ ਸਿੰਘ ਗੋਰਾ ਨੂੰ ਵਾਇਸ ਪ੍ਰਧਾਨ ਵੀ ਸਰਬ ਸੰਮਤੀ ਨਾਲ ਹੀ ਬਣਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਆਪ ਦੇ ਸਪਸ਼ੱਟ ਬਹੁਮੱਤ ਅਤੇ ਸਰਬ ਸੰਮਤੀ ਨਾਲ ਹੋਈ ਚੋਣ ਤੋਂ ਇਹ ਸਮਝ ਆ ਗਿਆ ਕਿ ਸਾਰੇ ਹੀ ਉਮੀਦਵਾਰ ਭੀਖੀ ਦੇ ਵਿਕਾਸ ਲਈ ਆਪਣੇ ਸਵਾਰਥ ਨੂੰ ਛੱਡ ਇੱਕੋ ਲੜੀ ਚ ਆਪਣੇ ਆਪ ਨੂੰ ਪਰੋ ਕੇ ਭੀਖੀ ਦੇ ਵਿਕਾਸ ਲਈ ਹਮੇਸ਼ਾ ਆਵਾਜ਼ ਬਣ ਗੂੰਜਣ ਗਏ। ਚੁਣੇ ਗਏ ਕੌਂਸਲਰਾਂ ਵੱਲੋਂ ਐੱਮ ਐੱਲ ਏ ਡਾ ਵਿਜੈ ਸਿੰਗਲਾ ਜੀ ਦੇ ਧੰਨਵਾਦ ਲਈ ਬੋਲੇ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਸਮੇਂ ਤੋਂ ਹਲਕਾ ਮਾਨਸਾ ਚ ਹੋ ਰਹੇ ਵਿਕਾਸ ਨੂੰ ਦੇਖ ਅਸੀਂ ਐੱਮ ਐੱਲ ਏ ਡਾ ਵਿਜੈ ਸਿੰਗਲਾ ਜੀ ਦੇ ਅਤਿ ਧੰਨਵਾਦੀ ਹਾਂ ਕਿ ਲੋਕਾਂ ਨੇ ਇਹਨਾਂ ਦੁਆਰਾ ਕੀਤੇ ਹੁਣ ਤੱਕ ਦੇ ਵਿਕਾਸ ਕਾਰਜਾਂ ਨੂੰ ਦੇਖ ਸਾਨੂੰ ਵੋਟ ਕਰੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਭੀਖੀ ਨਗਰ ਦਾ ਡਾ ਵਿਜੈ ਸਿੰਗਲਾ ਜੀ ਦੀ ਰਹਿਨੁਮਾਈ ਹੇਠ ਸੁਚੱਜੇ ਢੰਗ ਨਾਲ਼ ਵਿਕਾਸ ਹੋ ਸਕੇ।


NO COMMENTS