*ਨਗਰ ਕੌਂਸਲ ਬੁਢਲਾਡਾ ਵਿਖੇ ਲਗਾਈ ਸਮਰੱਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ*

0
58

ਬੁਢਲਾਡਾ 19 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਨਗਰ ਕੌਂਸਲ ਦਫਤਰ ਵਿਖੇ ਸਕੂਲ ਆਫ ਪਬਲਿਕ ਹੈਲਥ ਅਤੇ ਕਮਿਊਨਿਟੀ ਮੈਡੀਸਨ ਵਿਭਾਗ ਪੀ ਜੀ ਆਈ ਚੰਡੀਗੜ੍ਹ ਵੱਲੋਂ ਸਮਰੱਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿੱਚ ਵਰਕਸ਼ਾਪ ਚ ਪਹੁੰਚੇ ਪ੍ਰੋਗਰਾਮ ਮੈਨੇਜਰ ਅਤੇ ਡਾਈਟੇਸ਼ਨ ਮੈਡਮ ਕਮਲਪ੍ਰੀਤ ਕੌਰ ਚਹਿਲ ਨੇ ਦੱਸਿਆ ਕਿ ਇਹ ਸਿਖਲਾਈ ਵਰਕਸ਼ਾਪਾਂ ਪਿਛਲੇ ਇੱਕ ਸਾਲ ਤੋਂ ਲਗਾਇਆ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਵਰਕਸ਼ਾਪਾਂ ਤਹਿਤ ਪੰਜਾਬ ਵਿੱਚ ਫਲ, ਫਰੂਟ, ਸਬਜੀਆਂ, ਫਾਸਟ ਫੂਡ ਅਤੇ ਹੋਰ ਖਾਣ—ਪੀਣ ਦਾ ਸਮਾਨ ਵੇਚਣ ਵਾਲੇ ਰੇਹੜੀ ਫੜੀਆਂ ਵਾਲਿਆਂ ਨੂੰ ਆਪਣਾ ਕੰਮ ਨੂੰ ਹੋਰ ਬਿਹਤਰ ਬਣਾਉਣ, ਬਿਮਾਰੀਆਂ ਨੂੰ ਫੈਲਣ ਤੋ ਰੋਕਣ ਲਈ ਸਾਫ—ਸਫਾਈ ਰੱਖਣ ਦੀ ਜਾਣਕਾਰੀ ਦੇ ਨਾਲ ਇਹਨਾਂ ਨੂੰ ਆਰਥਿਕ ਪੱਖੋਂ ਹੋਰ ਮਜਬੂਤ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੀਮਾਂ ਅਤੇ ਲੋਨ ਦੀਆਂ ਯੋਜਨਾਵਾ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤ ਟ੍ਰੇਨਿੰਗ ਕੋਆਰਡੀਨੇਟਰ ਜਸਵੀਰ ਕੌਰ, ਨਗਰ ਕੋਂਸਲ ਪ੍ਰਧਾਨ ਸੁਖਪਾਲ ਸਿੰਘ, ਕਾਰਜ ਸਾਧਕ ਅਫਸਰ ਬਲਵਿੰਦਰ ਸਿੰਘ, ਲੇਖਾਕਾਰ ਸਿਕੰਦਰ ਸਿੰਘ, ਭਾਗ ਅਫਸਰ ਰਾਕੇਸ਼ ਕੁਮਾਰ, ਕਲਕ ਰਾਜਦੀਪ ਕੌਰ, ਚਿਤਵੰਤ ਕੌਰ, ਜੈਸਮਨ ਕੌਰ, ਅੰਕੁਸ਼ ਕੁਮਾਰ, ਵਨੀਤ ਕੁਮਾਰ, ਬਰਿੰਦਰਪਾਲ ਸਿੰਘ ਆਦਿ ਹਾਜਰ ਸਨ।

NO COMMENTS